ਸ਼ਾਹਕੋਟ/ਮਲਸੀਆ
(ਸਾਹਬੀ ਦਾਸੀਕੇ ਸ਼ਾਹਕੋਟੀ)

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾ ਅਨੁਸਾਰ ਸ਼੍ਰੀਮਤੀ ਜਗਦੀਸ਼ ਕੌਰ ਸੀ.ਡੀ.ਪੀ.ਓ. ਸ਼ਾਹਕੋਟ ਅਤੇ ਕੁਲਦੀਪ ਕੁਮਾਰੀ ਸਰਕਲ ਸੁਪਰਵਾਈਜ਼ਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਆਂਗਣਵਾੜੀ ਸੈਂਟਰ ਪੱਤੀ ਲਕਸੀਆਂ (ਮਲਸੀਆਂ) 1 ਅਤੇ 2 ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਿੰਦਰ ਕੁਮਾਰ ਪ੍ਰੈੱਸ ਸਕੱਤਰ ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਦਾਨੀ ਸੱਜਣਾਂ ਵੱਲੋਂ ਆਂਗਣਵਾੜੀ ਸੈਂਟਰਾਂ ਲਈ ਫਰਨੀਚਰ ਅਤੇ ਹੋਰ ਲੋੜੀਦਾਂ ਸਮਾਨ ਦਿੱਤਾ ਗਿਆ, ਜਿਨਾਂ ਵਿੱਚ ਰਾਜ ਇਲੈਕਟ੍ਰਿਸ਼ਨ ਲੋਹੀਆ ਰੋਡ ਮਲਸੀਆਂ ਵੱਲੋਂ 6 ਕੁਰਸੀਆਂ, ਹਰਜਿੰਦਰ ਸਿੰਘ ਰਾਜਾ ਨੇ ਇੱਕ ਮੇਜ਼, ਅਸ਼ੋਕ ਸੂਦ ਨੇ 25 ਕੌਲੀਆਂ, 25 ਗਿਲਾਸ, ਲਲਿਤ ਕੁਮਾਰ ਬਿੱਲਾ ਸਾਬਕਾ ਸਰਪੰਚ ਖੁਰਮਪੁਰ ਪੱਤੀ ਨੇ ਕੱਚ ਦੇ ਕੱਪ ਅਤੇ ਬੱਚਿਆ ਦੇ ਖਾਣਾ ਖਾਣ ਲਈ ਚਮਚੇ ਵੀ ਭੇਟ ਕੀਤੇ।
ਇਸ ਮੌਕੇ ਮਨਿੰਦਰ ਕੌਰ ਆਂਗਣਵਾੜੀ ਵਰਕਰ, ਬਲਵੰਤ ਕੌਰ ਆਂਗਣਵਾੜੀ ਵਰਕਰ, ਗੁਰਜੀਤ ਕੌਰ ਹੈਲਪਰ, ਜਸਬੀਰ ਕੌਰ ਹੈਲਪਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਪਿੰਡ ਵਾਸੀਆਂ ਤੇ ਸੀ.ਡੀ.ਪੀ.ਓ. ਸ਼ਾਹਕੋਟ ਦੇ ਸਹਿਯੋਗ ਨਾਲ ਇਹ ਸੈਂਟਰ ਬਹੁਤ ਵਧੀਆਂ ਚੱਲ ਰਿਹਾ ਹੈ ਅਤੇ ਸਟਾਫ਼ ਮਿਹਨਤ ਤੇ ਲਗਨ ਨਾਲ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸੈਂਟਰ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ।