ਮਹਿਤਪੁਰ (ਅੰਮ੍ਰਿਤਪਾਲ ਸਿੰਘ) ਦਾਣਾ ਮੰਡੀ ਵਿੱਚ ਖਰੀਦ ਕਰਵਾਉਣ ਅਤੇ ਡੀ.ਐਫ.ਐਸ.ਸੀ.ਨਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਬਹੁਤ ਉਪਰਾਲੇ ਕੀਤੇ ਗਏ ਹਨ। ਜਿਸ ਵਿੱਚ ਫਸਲ ਵੀ ਖਰੀਦ ਹੋ ਜਾਵੇ ਤੇ ਬੀਮਾਰੀ ਵੀ ਨਾ ਫੈਲੇ । ਕਿਸਾਨਾ ਨੂੰ ਦੱਸਿਆ ਕਿ ਫਸਲ ਸੁੱਕੀ ਲੈ ਕੇ ਆਉਣ 50-60 ਕੁਇੰਟਲ ਵਾਲੇ ਦਾ ਪਾਸ ਹੋਵੇਗਾ। ਬਗੈਰ ਪਾਸ ਤੋਂ ਐਂਟਰੀ ਨਹੀਂ ਹੋਵੇਗੀ। ਸੋਸ਼ਲ ਫਾਸਲਾ ਬਣਾ ਕੇ ਰੱਖਣ ਤੇ ਮੰਡੀ ਵਿੱਚ ਵੀ ਵਾਰ ਵਾਰ ਹੱਥ ਧੋਣ ਲਈ ਵੀ ਸਰਕਾਰ ਅਤੇ ਆੜ੍ਹਤੀਆਂ ਵਲੋਂ ਵੀ ਉਪਰਾਲੇ ਕੀਤੇ ਜਾ ਚੁੱਕੇ ਹਨ। ਮੰਡੀ ਵਿੱਚ ਆਉਣ ਵਾਲੇ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ। ਇਸ ਮੌਕੇ ਪਹਿਲੀ ਟਰਾਲੀ ਲੈ ਕੇ ਆਏ ਅਮਰਜੀਤ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਫਸਲ ਦਾ ਪੂਰਾ ਮੁੱਲ 19.25 ਮਿਲੇਗਾ ਤੇ ਭਾਰ ਵੀ ਇਮਾਨਦਾਰੀ ਨਾਲ ਤੋਲਿਆ ਜਾਵੇਗਾ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸੋਹਲ ,ਵਾਈਸ ਚੇਅਰਮੈਨ ਕੁਲਬੀਰ ਸਿੰਘ ,ਜਗਦੀਸ਼ ਮਿਗਲਾਨੀ, ਅਜੈ ਸੂਦ, ਡਿੰਪਲ ਭਾਟੀਆ,ਰਿੰਕੂ ਮਿਗਲਾਨੀ, ਕੁਲਦੀਪ ਸਿੰਘ, ਗੌਰਵ ਕੱਕੜ ,ਬਲਜੀਤ ਸਿੰਘ, ਸਾਜਨ ਚਲਾਣਾ,ਜਸਵਿੰਦਰ ਸਿੰਘ, ਪੱਪੂ ਭਾਟੀਆ ਆਦਿ ਹਾਜ਼ਰ ਸਨ।