ਭਾਰਤੀ ਚੋਣ ਕਮਿਸਨ ਵੱਲੋਂ ਐਸ.ਐਚ.ਉ. ਦਾਖਾ ਦੇ ਤਬਾਦਲੇ ਨੂੰ ਮੰਨਜੂਰੀ
ਨਵੇਂ ਐਸ.ਐਚ.ਉ. ਦੀ ਨਿਯੁਕਤੀ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ
ਚੰਡੀਗੜ•,14 ਅਕਤੂਬਰ: ਭਾਰਤੀ ਚੋਣ ਕਮਿਸਨ ਨੇ ਅੱਜ ਐਸ.ਐਚ.ਉ.ਦਾਖਾ ਦੇ ਤਬਾਦਲੇ ਨੂੰ ਮੰਨਜੂਰੀ ਦੇ ਦਿਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਐਸ.ਐਚ.ਉ.ਦਾਖਾ ਦੇ ਖਲਾਫ ਸਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ•ਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਅਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਸੀ।
ਡਾ.ਰਾਜੂ ਨੇ ਦੱਸਿਆ ਕਿ ਦਾਖਾ ਵਿਖੇ ਨਵਾ ਐਸ.ਐਚ.ਉ.ਲਗਾਉਣ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ ਕਰ ਲਈ ਗਈ ਹੈ।