(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ ਦਸ਼ਮੇਸ਼ ਪਬਲਿਕ ਸਕੂਲ ਸੈਦਪੁਰ ਝਿੜੀ, ਸ਼ਾਹਕੋਟ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਨਰਿੰਦਰਜੀਤ ਕੌਰ ਦੀ ਅਗਵਾਈ ’ਚ ‘ਫੰਨ ਐਂਡ ਐਜੂਕੇਸ਼ਨਲ’ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਦੇ ਨਾਲ-ਨਾਲ ਉਨਾਂ ਦੇ ਮਾਤਾ-ਪਿਤਾ ਨੇ ਵੀ ਹਿੱਸਾ ਲਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਸਿੱਖਿਆ ਨਾਲ ਸਬੰਧੀ ਵੱਖ-ਵੱਖ ਗਤੀਵਿਧੀਆਂ, ਜਿਨਾਂ ਵਿੱਚ ਡਰਾਇੰਗ, ਪੇਂਟਿੰਗ, ਕੁਇੰਜ਼ ਆਦਿ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀਆਂ ਰੋਮਾਚਿਕ ਅਤੇ ਮਨੋਰੰਜਨ ਖੇਡਾਂ ਜਿਨਾਂ ਵਿੱਚ ਸਪੂਨ ਰੇਸ, ਬੈਲੂਨ ਬਰੌਕਨ, ਕੱਪ ਸਟੈਡਿੰਗ, ਫਰੋਗ ਜੰਪ ਆਦਿ ਵੀ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨੇ ਵੀ ਖੂਬ ਅਨੰਦ ਮਾਨਿਆ। ਇਸ ਮੌਕੇ ਪ੍ਰਿੰਸੀਪਲ ਨਰਿੰਦਰਜੀਤ ਕੌਰ ਨੇ ਕਿਹਾ ਕਿ ਬੱਚਿਆਂ ਦਾ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿੱਚ ਵੀ ਅੱਗੇ ਵੱਧਣਾ ਬਹੁਤ ਜਰੂਰੀ ਹੈ ਤਾਂ ਹੀ ਬੱਚਿਆ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕਦਾ ਹੈ। ਅੰਤ ਵਿੱਚ ਪ੍ਰਿੰਸੀਪਲ ਨਰਿੰਦਰਜੀਤ ਕੌਰ, ਬਲਜੀਤ ਸਿੰਘ ਝੀਤਾ, ਕਮਲਜੀਤ ਕੌਰ, ਕਮਲਦੀਪ ਕੌਰ, ਮਨਦੀਪ ਸਿੰਘ ਵੱਲੋਂ ਜੇਤੂ ਮਾਤਾ-ਪਿਤਾ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਖਾ, ਕਮਲਜੀਤ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਕਵਿਤਾ, ਦੀਪਿਕਾ, ਮਨਿੰਦਰ ਕੌਰ, ਅੰਜਲੀ, ਲਵਪ੍ਰੀਤ ਕੌਰ, ਸੁਜਾਤਾ, ਪੂਜਾ ਆਦਿ ਹਾਜ਼ਰ ਸਨ।