(ਕਸ਼ਮੀਰ ਸਿੰਘ)

ਕੱਲ ਮਿਤੀ 8,12,2019 ਨੂੰ ਨਿਊ ਦਸਮੇਸ਼ ਨਗਰ ਜਲੰਧਰ ਵਿਖੇ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਮਹਿਲਾ ਵਿੰਗ ਦੀ ਮੀਂਟਿੰਗ ਸ੍ਰੀਮਤੀ ਲੀਨਾ ਅਗਰਵਾਲ ਪੰਜਾਬ ਪ੍ਰਧਾਨ ਦੀ ਦੇਖ ਰੇਖ ਵਿੱਚ ਕੀਤੀ ਗਈ ,ਇਸ ਮੌਕੇ ਮਹਿਲਾ ਵਿੰਗ ਪੰਜਾਬ ਦੀ ਟੀਮ ਪੂਰੇ ਪੰਜਾਬ ਵਿੱਚ ਲਗਾਤਾਰ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਹੈ ਅਤੇ ਸੈੱਲ ਨੂੰ ਮਜ਼ਬੂਤ ਕਰਨ ਲਈ ਮਹਿਲਾ ਵਿੰਗ ਵਲੋਂ ਅਹੁਦੇਦਾਰਾਂ ਦੀ ਚੋਣ ਚੱਲ ਰਹੀ ਹੈ, ਇਸ ਮੌਕੇ ,ਮਹਿਲਾ ਵਿੰਗ ਪੰਜਾਬ ਪੰਜਾਬ ਪ੍ਰਧਾਨ ਸ੍ਰੀ ਮਤੀ ਲੀਨਾ ਅਗਰਵਾਲ,ਉਪ ਪ੍ਰਧਾਨ ਸ੍ਰੀਮਤੀ ਬਲਜੀਤ ਸੀਮਾ, ਉਪ ਪ੍ਰਧਾਨ ਸ੍ਰੀਮਤੀ ਅੰਜੂ ਡੇਵਿਡ ,ਸੈਕਟਰੀ ਪੰਜਾਬ ਜੀਵਨ ਪ੍ਰਵਾਹ ਹਾਜ਼ਰ ਰਹੀਆਂ, ਇਸ ਮੌਕੇ ਸ੍ਰੀਮਤੀ ਆਰਤੀ ਸ਼ਰਮਾ ਨੂੰ ਸੈਕਟਰੀ ਪੰਜਾਬ ਚੁਣ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀਮਤੀ ਲੋਵਪ੍ਰੀਤ ਕੌਰ ਸਹਾਇਕ ਸੈਕਟਰੀ ਪੰਜਾਬ ਨੂੰ ਮੈਂਬਰ ਸ੍ਰੀਮਤੀ ਪਵਿੱਤਰ ਕੌਰ ਨੂੰ ਸ੍ਰੀਮਤੀ ਮਨਜੀਤ ਕੌਰ ਮੈਂਬਰ ,ਸ਼੍ਰੀਮਤੀ ਰਾਜਵਿੰਦਰ ਕੌਰ ਮੈਂਬਰ ਚੁਣ ਕੇ ਸਨਮਾਨਿਤ ਕੀਤਾ ਅਤੇ ਸੈੱਲ ਵਿੱਚ ਆਏ ਚੁਣੇ ਗਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ।