Home Punjabi-News ਦਲਿਤ ਸਮਾਜ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਅੱਜ ਸ਼ਾਹਕੋਟ ਸ਼ਹਿਰ ਪੁਰੀ...

ਦਲਿਤ ਸਮਾਜ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਅੱਜ ਸ਼ਾਹਕੋਟ ਸ਼ਹਿਰ ਪੁਰੀ ਤਰ੍ਹਾਂ ਬੰਦ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ 10 ਅਕਤੂਬਰ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇੱਕ ਲੜਕੀ ਨਾਲ਼ ਹੋਏ ਜ਼ਬਰ ਜਨਾਹ ਅਤੇ ਹੱਤਿਆ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈਕੇ ਰੋਸ਼ ਦਲਿਤ ਸਮਾਜ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਵਿਖੇ ਸਵੇਰ ਤੋਂ ਹੀ ਸਿਹਤ ਵਿਭਾਗ ਸੇਵਾਵਾਂ ਨੂੰ ਛੱਡ ਕੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਵੱਲੋਂ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰੱਖੇ ਗਏ ਹਨ ਇਸ ਦੌਰਾਨ ਦਲਿਤ ਸਮਾਜ ਵੱਲੋਂ ਮਾਡਲ ਥਾਣਾ ਸ਼ਾਹਕੋਟ ਦੇ ਬਾਹਰ ਰੋਸ਼ ਧਰਨਾ ਦਿੱਤਾ ਗਿਆ ਹੈ ਜਿਸ ਸਬੰਧੀ ਵੱਖ-ਵੱਖ ਥਾਈਂ ਦਲਿਤ ਸਮਾਜ ਦੇ ਆਗੂਆਂ ਵੱਲੋਂ ਇਹ ਇੱਕਠ ਕੀਤੇ ਜਾਂ ਰਹੇ ਹਨ ਇਸ ਤੋਂ ਉਪਰੰਤ ਦਲਿਤ ਸਮਾਜ ਭਾਈਚਾਰਾ ਕਾਫ਼ਲਿਆਂ ਦੇ ਰੂਪ ਚ ਰੋਸ ਧਰਨੇ ਚ ਸ਼ਾਮਿਲ ਹੋਵੇਗਾ


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ