ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132

ਮਲਸੀਆਂ: ਬੀਤੇ ਦਿਨੀਂ ਯੂ.ਪੀ. ਦੇ ਸ਼ਹਿਰ ਹਾਥਰਸ ਵਿਖੇ ਦਲਿਤ ਪਰਿਵਾਰ ਦੀ ਲੜਕੀ ਮਨੀਸ਼ਾ ਨਾਲ ਵਾਪਰੀ ਜਬਰ ਜਨਾਹ ਦੀ ਘਟਨਾ ਅਤੇ ਉਸ ਤੇ ਕੀਤੇ ਗਏ ਤਸ਼ੱਦਦ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਦੇ ਰੋਸ ਵਜੋਂ ਦਲਿਤ ਸਮਾਜ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਜਿਥੇ ਮਲਸੀਆਂ ਪੂਰਨ ਤੌਰ ਤੇ ਬੰਦ ਰਿਹਾ, ਉਥੇ ਹੀ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਵੱਲੋਂ ਦਲਬੀਰ ਸਿੰਘ ਸੱਭਰਵਾਲ ਪ੍ਰਧਾਨ ਦੋਆਬਾ ਜ਼ੋਨ ਦੀ ਅਗਵਾਈ ’ਚ ਮਲਸੀਆਂ ਬਸ ਸਟੈਂਡ ’ਚ ਦਲਿਤ ਸਮਾਜ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਦਲਬੀਰ ਸਿੰਘ ਸੱਭਰਵਾਲ, ਦੇਸ ਰਾਜ ਕੋਟਲੀ, ਸਿੰ਼ਗਾਰਾ ਭੱਟੀ ਆਦਿ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਜਬਰ ਜਨਾਹ ਦੇ ਮਾਮਲੇ ਵੱਧਣ ਕਾਰਨ ਔਰਤਾਂ ਅਤੇ ਲੜਕੀਆਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ, ਜੋਕਿ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ। ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮਨੀਸ਼ਾ ਜਬਰ ਜਨਾਹ ਮਾਮਲੇ ’ਚ ਚਾਰਾਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਨਾ ਸੁਣਾਈ ਅਤੇ ਦੋਸ਼ੀ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਨਾਂ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮਲਸੀਆਂ, ਅਮਰਜੀਤ ਮੈਂਬਰ ਪੰਚਾਇਤ ਪੱਤੀ ਆਕਲਪੁਰ, ਏਕ ਲਵ ਮੱਟੂ, ਸ਼ੇਖਰ, ਬਬਲਜੀਤ ਸਾਹਲਾ ਨਗਰ, ਸਨੀ, ਭਿੰਦਾ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ