ਨੂਰਮਹਿਲ (ਜਸਬੀਰ ਸਿੰਘ’ਸੁਖਵੀਰ ਸਿੰਘ)

ਅੱਜ ਵਾਲਮੀਕੀ ਨੋਜਵਾਨ ਸਭਾ ਤੇ ਰਵਿਦਾਸੀਆਂ ਸਮਾਜ ਵੱਲੋਂ ਕੀਤਾ ਗਿਆ ਪੁਰਾਣੇ ਬੱਸ ਅੱਡੇ ਤੇ ਰੋਸ ਧਰਨਾ ਜੋ ਕਿ ਇੱਕ ਦਲਿਤ ਸਮਾਜ ਦੀ ਲੜਕੀ ਮੁਨੀਸ਼ਾ ਵਾਲਮੀਕ ਨਾਲ ਯੂਪੀ ਦੇ ਪਿੰਡ ਹਾਥਰਸ ਵਿੱਚ ਹੋਇਆ ਗੈਂਗ ਰੇਪ ਉਸ ਨੂੰ ਲੈ ਕੇ ਮੋਦੀ ਸਰਕਾਰ ਤੇ ਯੋਗੀ ਸਰਕਾਰ ਮੁਰਦਾਬਾਦ ਦੇ ਲਾਏ ਨਾਰੇ ਤੇ ਫੂਕਿਆ ਗਿਆ ਪੁਤਲਾ ਪੱਤਰਕਾਰਾਂ ਨਾਲ ਗੱਲ ਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਇਹ ਜੋ ਦੁਰਘਟਨਾ ਹਾਥਰਸ ਵਿੱਚ ਹੋਈ ਹੈ ਉਹ ਬਹੁਤ ਮੰਦਭਾਗੀ ਖ਼ਬਰ ਹੈ ਕਿ ਇਹ ਜੋ ਚਾਰ ਮੁਲਜ਼ਮ ਹਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਮੁਨੀਸ਼ਾ ਭੈਣ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਜੋ ਸਰਕਾਰ ਉਹਨਾਂ ਤੇ ਸਖ਼ਤ ਕਾਰਵਾਈ ਨਹੀਂ ਕਰੇਗਾ ਤਾਂ ਇਸ ਤੋਂ ਵੱਧ ਹੋਵੇਗਾ ਤਿਖਾ ਸੰਘਰਸ਼ ਅਤੇ ਉਹਨਾਂ ਨੇ ਕਿਹਾ ਕਿ ਉੱਥੇ ਦੀ ਪੁਲਿਸ ਜੋ ਕਿ ਪੱਤਰਕਾਰਾਂ ਨੂੰ ਨੂੰ ਨਹੀਂ ਮਿਲਨ ਦਿੱਤਾ ਜਾ ਰਿਹਾ ਉਹਨਾਂ ਦੇ ਪਰਿਵਾਰ ਨਾਲ ਤੇ ਨਾਲ ਹੀ ਇਹ ਵੀ ਕਿਹਾ ਕਿ ਉੱਥੇ ਦੀ ਡਾਕਟਰਾਂ ਦੀ ਟੀਮ ਇਹ ਕਹੇ ਰਹੀ ਹੈ ਕਿ ਮੁਨੀਸ਼ਾ ਨਾਲ ਰੇਪ ਨਹੀਂ ਕੀਤਾ ਗਿਆ ਤਾਂ ਫੇਰ ਉਹਨਾਂ ਦੇ ਪਰਿਵਾਰ ਨਾਲ ਮਿਲਨ ਕਿਉਂ ਨਹੀਂ ਦਿੱਤਾ ਜਾ ਰਿਹਾ ਅਤੇ ਰਾਤ ਨੂੰ ਹੀ ਉਸ ਦਾ ਸੰਸਕਾਰ ਕਿਉਂ ਕੀਤਾ ਗਿਆ ਅਤੇ ਉਸ ਦੇ ਪਰਿਵਾਰ ਨੂੰ ਵੀ ਨਹੀਂ ਉਸ ਦਾ ਸੰਸਕਾਰ ਵੀ ਨਹੀਂ ਕਰਨ ਦਿੱਤਾ ਗਿਆ ਜੇ ਉਸ ਦੇ ਪਰਿਵਾਰ ਨੂੰ ਇਨਸਾਨ ਨਹੀਂ ਦਿੱਤਾ ਗਿਆ ਤੇ ਇਸ ਤੋਂ ਵੱਧ ਹੋਵੇਗਾ ਤਿਖਾ ਸੰਘਰਸ਼ ਇਸ ਮੋਕੇ ਵਾਲਮੀਕੀ ਨੋਜਵਾਨ ਸਭਾ ਦੇ ਪ੍ਰਧਾਨ ਮੁਨੀਸ਼ ਗਿੱਲ ਕਾਲੀ,ਦਨੇਸ਼ ਗਿੱਲ,ਸੰਦੀਪ ਸਬਰਵਾਲ,ਰਾਜ ਕੁਮਾਰ ਸਹੋਤਾ,ਸੁਭਾਸ਼ ਸੋਧੀ,ਬੱਬਾ ਸਹੋਤਾ,ਰਿਸ਼ੀ ਸਹੋਤਾ,ਵਿਨੇ ਗਿੱਲ,ਗੋਤਮ ਨਾਹਰ,ਰਾਕੇਸ਼ ਕਲੇਰ,ਬਲਵੀਰ ਚੀਮਾ,ਜੋਤੀ ਮਾਨ ਆਦਿ ਹਾਜ਼ਰ ਸਨ