Home Punjabi-News ਦਲਿਤ ਵਾਲਮੀਕਿ ਮਜਹਬੀ ਸਿੱਖ ਸੰਘਰਸ਼ ਕਮੇਟੀ ਨੇ 10 ਅਕਤੂਬਰ ਨੂੰ ਦਿੱਤਾ ਪੰਜਾਬ...

ਦਲਿਤ ਵਾਲਮੀਕਿ ਮਜਹਬੀ ਸਿੱਖ ਸੰਘਰਸ਼ ਕਮੇਟੀ ਨੇ 10 ਅਕਤੂਬਰ ਨੂੰ ਦਿੱਤਾ ਪੰਜਾਬ ਬੰਦ ਦਾ ਸੱਦਾ

* ਹਾਥਰਸ ਦੀ ਘਟਨਾ ਨੇ ਵਲੂੰਦਰੇ ਵਾਲਮੀਕਿ ਭਾਈਚਾਰੇ ਦੇ ਹਿਰਦੇ – ਮਾਨ
ਫਗਵਾੜਾ (ਡਾ ਰਮਨ ) ਦਲਿਤ ਵਾਲਮੀਕਿ ਮਜਹਬੀ ਸਿੱਖ ਸੰਘਰਸ਼ ਕਮੇਟੀ ਵਲੋਂ ਬੁੱਧਵਾਰ ਨੂੰ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿਚ ਪੰਜਾਬ ਦੇ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾ ਨਾਲ ਮੀਟਿੰਗ ਕਰਕੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਸ਼ਨੀਵਾਰ 10 ਅਕਤੂਬਰ ਨੂੰ ਪੰਜਾਬ ਬੰਦ ਕਰਕੇ ਯੂ.ਪੀ. ਦੇ ਹਾਥਰਸ ਵਿਖੇ ਵਾਲਮੀਕਿ ਸਮਾਜ ਦੀ ਧੀ ਮਨੀਸ਼ਾ ਵਾਲਮੀਕਿ ਨਾਲ ਹੋਏ ਜਬਰ ਜੁਲਮ ਦਾ ਸਖਤ ਵਿਰੋਧ ਦਰਜ ਕਰਾਇਆ ਜਾਵੇਗਾ। ਇਸ ਮੀਟਿੰਗ ਵਿਚ ਰੰਗਰੇਟਾ ਦਲ, ਭੀਮ ਸੈਨਾ ਅੰਮ੍ਰਿਤਸਰ, ਬਾਬਾ ਜੀਵਨ ਸਿੰਘ ਦਲ, ਭਾਰਤੀਯ ਵਾਲਮੀਕਿ ਧਰਮ ਸਮਾਜ, ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ, ਸੈਂਟਰਲ ਭਾਰਤੀਯ ਸਭਾ ਰਜਿ. (ਇੰਡੀਆ), ਭਗਵਾਨ ਵਾਲਮੀਕਿ ਐਕਸ਼ਨ ਕਮੇਟੀ, ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਤੋਂ ਇਲਾਵਾ ਅੰਬੇਡਕਰ ਸੈਨਾ ਮੂਲ ਨਿਵਾਸੀ, ਅੰਬੇਡਕਰ ਸੈਨਾ ਪੰਜਾਬ ਅਤੇ ਸੰਤ ਸਮਾਜ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੇਰਾ ਭਗਵਾਨ ਵਾਲਮੀਕਿ ਉੱਗੀ ਚਿੱਟੀ (ਨਕੋਦਰ) ਦੇ ਗੱਦੀ ਨਸ਼ੀਨ ਸੰਤ ਪਰਗਟ ਨਾਥ ਅਤੇ ਆਲ ਇੰਡੀਆ ਰੰਗਰੇਟਾ ਦਲ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਹਾ ਕਿ ਬੀਤੀ 4 ਸਤੰਬਰ ਨੂੰ ਯੂ.ਪੀ. ਦੇ ਹਾਥਰਸ ਵਿਖੇ ਲੜਕੀ ਮਨੀਸ਼ਾ ਨਾਲ ਉਸਦੇ ਹੀ ਪਿੰਡ ਦੇ ਚਾਰ ਦਰਿੰਦਿਆਂ ਵਲੋਂ ਜਬਰ ਜਿਨਾਹ ਕਰਕੇ ਬੁਰੀ ਤਰ•ਾਂ ਨਾਲ ਕੁੱਟਮਾਰ ਕਰਦੇ ਹੋਏ ਤਸੀਹੇ ਦਿੱਤੇ ਅਤੇ ਹੱਡੀਆਂ ਤੋੜਨ ਦੀ ਘਿਨਾਉਣੀ ਘਟਨਾ ਦੇ ਬਾਵਜੂਦ ਸੂਬਾ ਸਰਕਾਰ ਵਲੋਂ ਅਣਗੇਲ•ੀ ਵਰਤੀ ਗਈ। ਜਿਸ ਤੋਂ ਬਾਅਦ 29 ਸਤੰਬਰ ਨੂੰ ਮਨੀਸ਼ਾ ਦੀ ਇਲਾਜ ਦੇ ਦੌਰਾਨ ਮੌਤ ਹੋਣ ਨਾਲ ਪੂਰੇ ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਵੱਸਦੇ ਵਾਲਮੀਕਿ ਸਮਾਜ ਨੂੰ ਗਹਿਰਾ ਸਦਮਾ ਲੱਗਾ। ਯੂ.ਪੀ. ਸਰਕਾਰ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਇਸੇ ਲਈ ਸਬੂਤਾ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਮਨੀਸ਼ਾ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਬਿਨਾ ਦੱਸੇ ਪੁੱਛੇ ਘਰ ਵਿਚ ਬੰਦ ਕਰਕੇ ਅੱਧੀ ਰਾਤ ਨੂੰ ਉਸਦੀ ਲਾਸ਼ ਦਾ ਅੰਤਮ ਸੰਸਕਾਰ ਕਰਨਾ ਪ੍ਰਸ਼ਾਸਨ ਉਪਰ ਉੱਥੋਂ ਦੀ ਯੋਗੀ ਸਰਕਾਰ ਵਲੋਂ ਪਾਏ ਜਾ ਰਹੇ ਦਬਾਅ ਅਤੇ ਯੋਗੀ ਅਦਿਤਿਯ ਨਾਥ ਸਰਕਾਰ ਦੀ ਮੰਨਸ਼ਾ ਨੂੰ ਉਜਾਗਰ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਇਸ ਮੁੱਦੇ ਤੇ ਚੁੱਪੀ ਧਾਰਣ ਕਰਨਾ ਵੀ ਬਹੁਤ ਹੀ ਨਿੰਦਣਯੋਗ ਹੈ। ਇਸ ਲਈ ਵਾਲਮੀਕਿ ਸਮਾਜ ਨੇ 10 ਅਕਤੂਬਰ ਨੂੰ ਪੰਜਾਬ ਬੰਦ ਕਰਕੇ ਆਪਣਾ ਸਖਤ ਵਿਰੋਧ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮਨੀਸ਼ਾ ਨੂੰ ਨਿਆ ਨਾ ਮਿਲਿਆ ਤਾਂ ਪੂਰੇ ਦੇਸ਼ ਦੀਆਂ ਵਾਲਮੀਕਿ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਜੇ ਦਾਨਵ, ਸੁਭਾਸ਼ ਸੋਂਧੀ, ਚੰਦਨ ਗਰੇਵਾਲ, ਰਜਿੰਦਰ ਟਾਈਗਰ, ਪਹਿਲਵਾਨ ਮੋਹਨ ਲਾਲ, ਦਲਜੀਤ ਰਾਜੂ ਦਰਵੇਸ਼ ਪਿੰਡ, ਸਤੀਸ਼ ਸਲਹੋਤਰਾ, ਤੁਲਸੀ ਰਾਮ ਖੋਸਲਾ, ਧਰਮਵੀਰ ਸੇਠੀ, ਕ੍ਰਿਸ਼ਨ ਕੁਮਾਰ ਹੀਰੋ, ਸਤਪਾਲ ਮੱਟੂ, ਲਵ ਅਨਾਰਿਆ, ਅਸ਼ੋਕ ਬੋਬੀ, ਵਿਕਰਮ ਬਘਾਣੀਆ, ਚੌਧਰੀ ਯਸ਼ਪਾਲ, ਹਰਭਜਨ ਸੁਮਨ, ਜਸਵਿੰਦਰ ਢੰਡਾ, ਮਹਿੰਦਰ ਪਾਲ ਥਾਪਰ, ਬਿੰਦਰ ਕਲਿਆਣ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।