(ਅਸ਼ੋਕ ਲਾਲ ਬਿਊਰੋ ਫਗਵਾੜਾ)
ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੇਵਾ ਸਿੰਘ ਸੀਕਰੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਮੀਤ ਪ੍ਰਧਾਨ ਬਲਾਕ ਫਗਵਾੜਾ ਦਿਹਾਤੀ ਨਿਯੁਕਤ ਕੀਤਾ ਹੈ। ਨਿਯੁਕਤੀ ਪੱਤਰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਲੋਂ ਦਿੱਤੇ ਗਏ ਅਤੇ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਵਿੱਕੀ ਰਾਣੀਪੁਰ. ਅੰਮਿ੍ਰਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ,ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ ਤੇ ਹੋਰ ਪਿੰਡ ਵਾਸੀ।