ਫਗਵਾੜਾ(ਡਾ ਰਮਨ) ਅੱਜ ਲੋਕ ਇੰਨਸਾਫ ਪਾਰਟੀ ਦਾ ਇੱਕ ਵਫਦ ਪਾਰਟੀ ਦੇ SC ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਦੇ ਇੰਚਾਰਜ਼ ਜਰਨੈਲ ਨੰਗਲ ਦੀ ਅਗਵਾਈ ਵਿੱਚ SDM ਫਗਵਾੜਾ ਨੂੰ ਮਿਲਿਆ ਅਤੇ ਮਾਨਯੋਗ ਰਾਸ਼ਟਰਪਤੀ ਭਾਰਤ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਲਿਤ ਬੇਟੀ ਮਨੀਸ਼ਾ ਬਾਲਮੀਕੀ ਨਾਲ ਗੈਂਗਰੇਪ ਤੋਂ ਬਾਅਦ ਪੁਲਿਸ ਦੀ ਮਾੜੀ ਕਾਰਗੁਜਾਰੀ ਅਤੇ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਸਬੰਧੀ ਦਿੱਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ 17 ਸਾਲ ਦੀ ਦਲਿਤ ਬੇਟੀ ਮਨੀਸ਼ਾ ਵਾਲਮੀਕੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਦੋਸ਼ੀ ਦਰਿੰਦਿਆ ਵਲੋਂ ਪੀੜਤ ਬੇਟੀ ਦੀ ਜੀਭ ਕੱਟ ਦਿੱਤੀ ਗਈ ਅਤੇ ਉਸਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ ਪਰ ਪੁਲਿਸ ਵਲੋਂ ਘਟਨਾ ਦੇ ਕਰੀਬ 8 ਦਿਨ ਬਾਅਦ FIR ਦਰਜ਼ ਕੀਤੀ ਗਈ ਅਤੇ ਪੀੜਤ ਬੇਟੀ 14 ਦਿਨ ਬਾਅਦ ਆਪਣੀ ਜਿੰਦਗੀ ਦੀ ਜੰਗ ਹਾਰ ਗਈ ਅਤੇ ਉਸਦੀ ਮੌਤ ਹੋ ਗਈ ਅਤੇ ਉਸਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਪੁਲਿਸ ਵਲੋਂ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਹਨਾਂ ਦੀ ਗੈਰਹਾਜ਼ਰੀ ਵਿੱਚ ਜ਼ਬਰਦਸਤੀ ਮਨੀਸ਼ਾ ਦਾ ਸੰਸਕਾਰ ਕਰ ਦਿੱਤਾ ਗਿਆ ਜਦ ਕਿ ਪਰਿਵਾਰ ਇਸ ਗੱਲ ਦੀ ਮੰਗ ਕਰ ਰਿਹਾ ਸੀ ਕਿ ਮਨੀਸ਼ਾ ਪੋਸਟ ਮਾਰਟਮ ਇੱਕ ਬੋਰਡ ਬਣਾ ਕੇ ਉਸਤੋਂ ਕਰਵਾਇਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ ਅਤੇ ਉਸਤੋਂ ਵੀ ਮਾੜੀ ਗੱਲ ਇਹ ਕਿ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਸਰਕਾਰ ਇਹ ਸਾਰੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ ਸੋ ਦਲਿਤ ਗਰੀਬ ਸਮਾਜ ਉੱਪਰ ਜ਼ੁਲਮਾ ਨੂੰ ਰੋਕਣ ਵਿੱਚ ਅਸਫਲ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਹਾਥਰਸ ਗੈਂਗਰੇਪ ਕੇਸ ਫਾਸਟਟਰੈਕ ਅਦਾਲਤ ਵਿੱਚ ਲਗਾ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਦਰਿੰਦਾ ਕਿਸੇ ਹੋਰ ਮਨੀਸ਼ਾ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਵਾਰ-ਵਾਰ ਸੋਚੇ। ਤਾਂ ਹੀ ਇਸ ਦੇਸ਼ ਅੰਦਰ ਔਰਤਾਂ ਅਤੇ ਧੀਆਂ ਭੈਣਾਂ ਦੀ ਇੱਜਤ ਸੁਰੱਖਿਅਤ ਰਹਿ ਸਕਦੀ ਹੈ।ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਅੰਦਰ ਧੀਆਂ ਭੈਣਾਂ ਦੀਆ ਇੱਜਤਾਂ ਦੀ ਰੱਖਵਾਲੀ ਲਈ ਲੋਕ ਇੰਨਸਾਫ ਪਾਰਟੀ ਕੋਈ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਰਾਜ ਬਾਊ ,ਡਾ ਸੁਖਦੇਵ ਚੌਕੜਿਆ , ਅਵਤਾਰ ਗੰਢਵਾ , ਸਮਰਜੀਤ ਗੁਪਤਾ , ਸਚਿਨ ਸ਼ਰਮਾ , ਅਨਿਲ ਸ਼ਰਮਾ , ਬਲਜਿੰਦਰ ਝੱਲੀ , ਕੁਲਵਿੰਦਰ ਚੱਕਹਕੀਮ , ਡਾ ਰਮੇਸ਼ , ਪਲਵਿੰਦਰ ਜਮਾਲਪੁਰ , ਗਿਆਨੀ ਹੁਸਨ ਲਾਲ , ਸ਼ਾਮ ਸੁੰਦਰ , ਸ਼ੰਮੀ ਬੰਗੜ , ਸੰਨੀ ਧੀਮਾਨ ,