ਫਗਵਾੜਾ (ਡਾ ਰਮਨ) ਕਰੋਨਾ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਲੜੀ ਜਾ ਰਹੀ ਲੜਾਈ ਚ ਸਰਕਾਰ ਵੱਲੋਂ ਆਰੰਭੀ ਜਾਗਰੂਕਤਾ ਮੁਹਿੰਮ ਤਹਿਤ ਦਰਵੇਸ਼ ਪਿੰਡ ਦੀ ਪੰਚਾਇਤ ਵਲੋਂ ਪਿੰਡ ਦੇ ਨੋਜਵਾਨ ਵੰਲਟੀਅਰ ਦੇ ਸਹਿਯੋਗ ਸਦਕਾ ਨਾਕਾ ਲਾ ਕੇ ਪਿੰਡ ਚ ਬਾਹਰੀ ਲੋਕਾ ਦੇ ਦਾਖਲੇ ਤੇ ਰੋਕ ਲਾ ਦਿੱਤੀ ਹੈ ੲਿਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਵੰਲਟੀਅਰ ਗੋਪੀ , ਵੀਰਵਾਰ , ਪ੍ਰਿੰਸ , ਵਿੱਕੀ ਤੀਰਥ ਆਦਿ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਅਸੀਂ ਅਪਣੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਤਾ ਕਿ ਪਿੰਡ ਵਾਸੀਆ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਉਨ੍ਹਾਂ ਦੱਸਿਆ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਪਿੰਡ ਚ ਦਾਖਲਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਕਰਫਿਊ ਪਾਸ ਜਾ ਜ਼ਰੂਰੀ ਸੇਵਾਵਾ ਦੇਣ ਸਬੰਧੀ ੲਿਜਾਜ਼ਤ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਦੋਰਾਨ ਲੋਕ ਅਪਣੇ ਘਰਾ ਅੰਦਰ ਰਹਿਣ ਜੇਕਰ ਕਿਸੇ ਨੇ ਦਵਾਈ ਲੈਣ ਲਈ ਜਾ ਜ਼ਰੂਰੀ ਕੰਮ ਲੲੀ ਜਾਣਾ ਹੈ ਉਹ ਕਰਫਿਊ ਪਾਸ ਤੋਂ ਬਗੈਰ ਨਾ ਜਾਣ