ਸਾਹਬੀ ਦਾਸੀਕੇ ਸ਼ਾਹਕੋਟੀ ਅਮਨਪ੍ਰੀਤ ਸੋਨੂੰ ਜਸਵੀਰ ਸੀਰਾ

ਸ਼ਾਹਕੋਟ ਮਲਸੀਆਂ,ਦਰਬਾਰ ਬਾਬਾ ਟਾਹਲੀ ਵਾਲੀ ਸਰਕਾਰ ਪਿੰਡ ਮੀਂਏਵਾਲ ਮੌਲਵੀਆਂ (ਸ਼ਾਹਕੋਟ) ਵਿਖੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਰਾਮ ਕਿਸ਼ਨ ਦੀ ਅਗਵਾਈ ’ਚ ਸਾਲਾਨਾ ਉਰਸ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸਮੇਂ ਸੰਗਤਾਂ ਨੇ ਦਰਬਾਰ ਤੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ, ਉਪਰੰਤ ਪ੍ਰਸਿੱਧ ਗਾਇਕ ਨਿਰਮਲ ਢੰਡੋਵਾਲੀਆਂ ਨੇ ਆਪਣੇ ਗੀਤਾਂ ਰਾਹੀ ਦਰਬਾਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਮੂਹ ਸੰਗਤਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ, ਉਪਰੰਤ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਪ੍ਰਵੀਨ ਨੂਰਮਹਿਲ, ਬਾਬਾ ਚਤੇਨ ਸ਼ਾਹ ਜੀ ,ਸਾਹਬੀ ਦਾਸੀਕੇ ਸ਼ਾਹਕੋਟੀ,ਰਾਜੂ,ਕਰਨ ਦਾਸੀਕੇ, ਮਨਪ੍ਰੀਤ ਕੌਰ ਦਾਸੀਕੇ,ਛੀਲਾ ਸ਼ਾਹਕੋਟ,ਜੈਜੀ,ਆਬੀ ਚਣਾਨ, ਬਲਰਾਮ ਸਿੰਘ, ਧਰਮਪਾਲ, ਸਿ਼ਵ ਕੁਮਾਰ, ਗਿਆਨ ਕੌਰ, ਰਾਜ ਰਾਣੀ, ਸੁਖਵਿੰਦਰ ਕੌਰ ਦਾਸੀਕੇ,ਅਜੈ ਕੁਮਾਰ, ਰਾਜ ਕੁਮਾਰ, ਐਨੁ ,ਸ਼ੀਲਾ, ਅਮਰਨਾਥ, ਪਵਨ, ਹੈਪੀ, ਸਾਹਬੀ, ਪੀਟਰ ਆਦਿ ਹਾਜ਼ਰ ਸਨ।