ਫਗਵਾੜਾ (ਡਾ ਰਮਨ)

ਦਰਬਾਰ ਪੀਰ ਬਾਬਾ ਰੋਡੇ ਸ਼ਾਹ ਜੀ ਪਿੰਡ ਰਾਵਲਪਿੰਡੀ ਵਿਖੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸੰਗਤਾਂ ਦੇ ਇਕੱਠ ਕੀਤੇ ਵਗੈਰ ਦਰਬਾਰ ਦੇ ਮੁੱਖ ਸੇਵਾਦਾਰ ਸਾਂਈ ਬੱਗਾ ਰਾਮ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਗਈਆਂ । ਇਸ ਮੌਕੇ ਸ਼ਾਮ ਨੂੰ ਸ਼ਾਈ ਬੱਗਾ ਰਾਮ ਜੀ ਨੇ ਝੰਡੇ, ਚਿਰਾਗ ਅਤੇ ਚਾਦਰ ਦੀ ਰਸਮ ਨਿਭਾਉਣ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕਰਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਾਤਮੇ ਦੀ ਕਾਮਨਾ ਵੀ ਕੀਤੀ ਗਈ । ਉਹਨਾਂ ਨੇ ਦੇਸ਼ – ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਵਿਡ – 19 ਦੇ ਖਿਲਾਫ ਸਰਕਾਰ ਵੱਲੋ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲਾਕਡਾਉਨ ਦੌਰਾਨ ਸ਼ੋਸਲ ਡਿਸਟੈਸ ਨੂੰ ਯਕੀਨੀ ਬਣਾਉਣ ਅਤੇ ਪੀਰ ਬਾਬਾ ਰੋਡੇ ਸ਼ਾਹ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ । ਇਸ ਮੌਕੇ ਲੁਭਾਇਆ ਰਾਮ ਪੰਚ, ਮੰਗੀ ਰਾਮ, ਰੇਸ਼ਮ ਲਾਲ, ਸੁਰਜੀਤ ਸਿੰਘ, ਰੌਬਿਨ ਦੇ ਪ੍ਰਿੰਸ, ਅਵਤਾਰ ਚੰਦ, ਜਗਦੀਸ਼ ਸਿੰਘ, ਕਮਲ, ਸੂਰਜ, ਬਲਜਿੰਦਰ ਸਿੰਘ, ਸੰਤੋਖ ਸਿੰਘ, ਦੇਸ਼ ਰਾਜ, ਸੁਰਿੰਦਰ ਕੁਮਾਰ, ਭਿੰਦਾ, ਬਿੰਦੀ, ਗੁਰਮੇਲ ਰਾਮ, ਮਨਜਿੰਦਰ ਸਿੰਘ, ਸ਼ਾਮ, ਲਾਲੀ ਆਦਿ ਵੀ ਹਾਜ਼ਰ ਸਨ ।