*ਉਨ੍ਹਾਂ ਕਿਹਾ ਜਰੂਰਤ ਮੰਗ ਪਰਿਵਾਰ ਨੂੰ ਰਾਸਣ ਦੀ ਲੋੜ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕਰਨ 95016-31094 ਜੈਸਨਦੀਪ ਸਿੰਘ ਡਿੰਪਾਂ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ,ਜਸਵੀਰ ਸਿੰਘ ਸ਼ੀਰਾ) ਕਰੋਨਾ ਵਾਇਰਸ ਦੀ ਮਹਾਮਾਰੀ ਦੇ ਕਹਿਰ ਵਿੱਚ ਜਿੱਥੇ ਵੱਡੇ ਪੱਧਰ ਤੇ ਇਨਸਾਫ ਪਸੰਦ ਲੋਕ ਜਨਤਾ ਦੀ ਸਾਰ ਲੈਣ ਘਰ-ਘਰ ਪਹੁੰਚ ਕਰਕੇ ਲੋਕਾਂ ਦੀ ਸਾਰ ਲੈ ਰਹੇ ਹਨ।ਉਥੇ ਹੀ ਅੱਜ ਫੇਰ ਪਿੰਡ ਹਲਕਾ ਸ਼ਾਹਕੋਟ ਦੇ ਪਿੰਡਾਂ ਸੈਦਪੁਰ ਝਿੜੀ, ਬਾਜਵਾ ਖੁਰਦ,ਸਾਦਾਂ,ਕੰਨੀਆਂ ਕਲਾ ਵਿੱਚ ਸਵ:ਸ੍ਰ.ਜਗੀਰ ਸਿੰਘ ਥਿੰਦ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੋਤਰੇ ਜੈਸਨਦੀਪ ਸਿੰਘ ਥਿੰਦ ਡਿੰਪਾਂ ਤੇ ਅਮਨਦੀਪ ਸਿੰਘ ਥਿੰਦ ਤੇ ਅਮਰਜੀਤ ਸਿੰਘ ਥਿੰਦ ਵੱਲੋਂ ਹੈਂਡੀ ਕੈਪ ਤੇ ਵਿਧਵਾ ਮਹਿਲਾ ਤੱਕ ਰਾਸਣ ਘਰ-ਘਰ ਜਾਕੇ ਪਹੁੰਚਿਆ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦਾ ਅਸਰ ਪੂਰੇ ਸੰਸਾਰ ਵਿੱਚ ਵੱਡੇ ਪੱਧਰ ਤੇ ਪੈਰ ਪਸਾਰ ਚੁੱਕਾ ਹੈ।ਜੋ ਕਿ ਰੁਕਣ ਦਾ ਨਾ ਨਹੀ ਲੈ ਰਹੀ।ਜਿਸ ਦੀ ਮਾਰ ਹੇਠ ਲੋਕ ਆਪਣੇ ਘਰਾਂ ਵਿੱਚ ਬੰਦ ਹੋਕੇ ਰਹਿ ਗਏ ਹਨ।ਜਿੱਥੇ ਮਹਾਮਾਰੀ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ,ਸਾਨੂੰ ਇਸ ਮਹਾਮਾਰੀ ਤੋ ਬਚਣ ਸਮਾਜਿਕ ਦੂਰੀ ਬਣਾਈਏ ਰੱਖਣ ਦੀ ਲੋੜ ਹੋਰ।ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਥਿੰਦ ਪਰਿਵਾਰ ਤੇ ਜੂਥ ਦੇ ਪ੍ਰਧਾਨ ਜੈਸਨਦੀਪ ਸਿੰਘ ਡਿੰਪਾਂ ਅਤੇ ਸਜਣ ਮਿਤਰਾਂ ਦੇ ਸਜੋਗ ਨਾਲ ਕੀਤਾ ਗਿਆ ਹੈ।ਜੋ ਕਿ ਖਾਸ ਤੌਰ ਤੇ ਵਿਧਵਾ ਮਹਿਲਾ ਤੇ ਹੈਡੀਕੇਪ ਪਰਿਵਾਰਾਂ ਤੱਕ ਪਹੁੰਚਦਾ ਕੀਤਾ ਜਿਨ੍ਹਾਂ ਨੂੰ ਖਾਸ ਜਰੂਰਤ ਹੈ ਉਨ੍ਹਾਂ ਤੱਕ ਪਹੁੰਚ ਕਰਕੇ ਹਰ ਵਿਵਸਥਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਜਰੂਰਤ ਮੰਦ ਪਰਿਵਾਰ ਨੂੰ ਰਾਸਣ ਦੀ ਜਰੂਰਤ ਹੋਵੇ ਉਹ ਜੈਸਨਦੀਪ ਸਿੰਘ ਡਿੰਪਾਂ ਨਾਲ ਸੰਪਰਕ ਕਰਨ 95016-31094 ਤੇ ਉਨ੍ਹਾਂ ਪਰਿਵਾਰਾਂ ਤੱਕ ਰਾਸਣ ਪਹੁੰਚਦਾ ਕੀਤਾ ਜਾਵੇਗਾ।ਇਸ ਮੌਕੇ ਸੰਦੀਪ ਸਿੰਘ ਲੋਹੀਆਂ ਖਾਸ,ਵਿਪਨ ਥੰਮੂਵਾਲ ਡੈਨੀ, ਸੰਨੀ ਥਿੰਦ ਸਲੈਚਾ, ਦੀਪੂ ਮੂਲੇਵਾਲ ਅਰਾਈਆਂ,ਸ਼ੇਰਾਂ ਸ਼ਾਹਕੋਟ, ਨਵੀ,ਵਿਜੈ ਨਵਾਂ ਪਿੰਡ ਅਕਾਲੀਆਂ,ਮਨਪ੍ਰੀਤ ਸਿੰਘ ਥਿੰਦ ਪਿਪਲੀ ਮਿਆਣੀ, ਦੇਵਰਾਜ ਲੋਹੀਆਂ,ਗੇਜਾ ਜਾਣੀਆਂ, ਆਦਿ ਜੂਥ ਮੈਂਬਰ ਹਾਜਰ ਸਨ।