* ਸਰਬ ਨੌਜਵਾਨ ਸਭਾ ਦੇ ਸਮਾਜ ਸੇਵੀ ਕਾਰਜਾਂ ਦੀ ਕੀਤੀ ਸ਼ਲਾਘਾ
ਫਗਵਾੜਾ (ਡਾ ਰਮਨ) ਫਗਵਾੜਾ ਸਦਰ ਥਾਣਾ ਦੇ ਐਸ.ਐਚ.ਓ. ਰਮਨ ਕੁਮਾਰ ਨੇ ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸੁਖਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ‘ਚ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਹੱਥੀਂ ਕੰਮ ਸਿੱਖ ਰਹੀਆਂ ਲੜਕੀਆਂ ਨੂੰ ਆਪਣੀ ਸੁਰੱਖਿਆ ਦੇ ਲਈ ਢੰਗ ਤਰੀਕੇ ਸਮਝਾਏ ਅਤੇ ਕਿਹਾ ਕਿ ਉਹਨਾ ਨੂੰ ਪੂਰੇ ਆਤਮ ਵਿਸ਼ਵਾਸ਼ ਨਾਲ ਗੈਰ ਸਮਾਜੀ ਅਨਸਰਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਕਿਸੇ ਖੋਫ਼ ਵਿੱਚ ਨਹੀਂ ਰਹਿਣਾ ਚਾਹੀਦਾ। ਉਹਨਾ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਲੜਕੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਮਾਪਿਆਂ ਦਾ ਅਤੇ ਆਪਣੇ ਸ਼ਹਿਰ, ਪਿੰਡ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਹਨਾ ਸਰਬ ਨੌਜਵਾਨ ਸਭਾ ਵਲੋਂ ਲੋੜਵੰਦ ਲੜਕੀਆਂ ਦੇ ਵਿਆਹਾਂ, ਲੜਕੀਆਂ ਨੂੰ ਸਵੈ ਨਿਰਭਰ ਬਨਾਉਣ ਲਈ ਚਲਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਵਰਗੇ ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ। ਸੈਂਟਰ ਵਿੱਚ ਕਰਵਾਏ ਸਮਾਗਮ ਦੌਰਾਨ ਖਾਸ ਤੌਰ ਤੇ ਪੁੱਜੇ ਭਾਜਪਾ ਦੇ ਸੂਬਾ ਸਪੋਕਸ ਪਰਸਨ ਅਤੇ ਸਮਾਜ ਸੇਵੀ ਅਵਤਾਰ ਸਿੰਘ ਮੰਡ ਨੇ ਸੰਸਥਾ ਵਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਲੋਕ ਭਲਾਈ ਦੇ ਕਾਰਜ਼ਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲੇਸਮੈਂਟ ਅਫ਼ਸਰ ਅਮਿਤ ਕੁਮਾਰ, ਗੁਰਸੇਵਕ ਸਿੰਘ ਸੀ.ਐਸ.ਸੀ. ਸੈਂਟਰ ਇੰਚਾਰਜ, ਰਜਿੰਦਰ ਕੁਮਾਰ ਏ.ਐਸ.ਆਈ. ਆਬਕਾਰੀ ਵਿਭਾਗ, ਗੁਰਮੀਤ ਸਿੰਘ ਪਲਾਹੀ, ਸੋਹਨ ਸਿੰਘ ਪਰਮਾਰ, ਮਨਮੀਤ ਮੇਵੀ, ਕੁਲਬੀਰ ਬਾਵਾ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ, ਬਲਜੀਤ ਕੌਰ, ਬਲਵਿੰਦਰ ਸਿੰਘ, ਸਾਹਿਬਜੀਤ ਸਾਬੀ, ਉਂਕਾਰ ਜਗਦੇਵ, ਹਰਜਿੰਦਰ ਗੋਗਨਾ, ਡਾ: ਨਰੇਸ਼ ਬਿੱਟੂ, ਹੈਪੀ ਬਰੋਕਰ, ਜਗਜੀਤ ਸਿੰਘ ਸੇਠ, ਸੁਖਵਿੰਦਰ ਸਿੰਘ ਪਲਾਹੀ, ਸੈਂਟਰ ਸਟਾਫ ਨੀਤੂ ਗੁਡਿੰਗ, ਸੁਖਜੀਤ ਕੌਰ, ਚੇਤਨਾ, ਸਿੱਖਿਆਰਥਣ ਸਰਬਜੀਤ ਕੌਰ, ਪੂਜਾ ਦੇਵੀ, ਰੇਨੂੰ, ਪੁਸ਼ਪਾ, ਸੁਸ਼ਮਾ ਆਦਿ ਹਾਜ਼ਰ ਸਨ।