ਨਕੋਦਰ (ਸਿਡਾਨਾ/ ਵਰੁਣ ਪੁਰੀ)

ਨਵਨੀਤ ਸਿੰਘ ਮਾਹਲ ਡੀ.ਐਸ.ਪੀ. ਨਕੋਦਰ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਵਿਨੋਦ ਕੁਮਾਰ ਐਸ.ਐਚ.ਓ. ਥਾਣਾ ਸਦਰ ਨਕੋਦਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਕ ਵਾਰਦਾਤ ਜੋ ਕਪੂਰਥਲਾ ਰੋਡ ਤੇ ਹੋਈ ਸੀ, ਜਿਸਦਾ ਮੁਕੱਦਮਾ ਨੰ. 176 ਮਿਤੀ 20-8-2020 ਅ/ਧ 379-ਬੀ, 34ਭ.ਦ ਥਾਣਾ ਸਦਰ ਨਕੋਦਰ ਵੱਲੋਂ ਦਰਜ ਸੀ, ਦੀ ਤਫਤੀਸ਼ ਤਕਨੀਕੀ ਤੱਥਾਂ ਦੇ ਅਧਾਰ ਤੇ ਗੁਪਤਾ ਸੁਚਨਾ ਮਿਲਣ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਦੀ ਪਹਿਚਾਣ ਸ਼ਿੰਦਰਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ, ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਮੱਖਣ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ, ਜੁਗਰਾਜ ਸਿੰਘ ਉਰਫ ਗੱਜੂ ਪੁੱਤਰ ਅਮਰਜੀਤ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਵੱਜੋਂ ਹੋਈ ਹੈ। ਇਹਨਾਂ ਦੋਸ਼ੀਆਂ ਪਾਸੋ ਈਟੀਅਸ ਜਿਸਨੂੰ ਜਾਅਲੀ ਨੰਬਰ ਪੇਲਟ ਪੀ.ਬੀ.12ਸੀ.ਜੈਡ-2345 ਲਗਾਈਆਂ ਸਨ, ਜਿਸਦਾ ਅਸਲ ਨੰਬਰ ਪੀ.ਬੀ.01-ਸੀ-4401 ਹੈ, ਨੂੰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇਕ ਰਿਵਾਲਵਰ, 32 ਬੋਰ ਸਮੇਤ 8 ਰੌਂਦ ਜਿੰਦਾ 32 ਬੋਰ, ਇਕ ਮੋਟਰਸਾਈਕਲ ਨੰ. ਪੀ.ਬੀ.08-ਡੀਆਰ.7374 ਮਾਰਕਾ ਪਲਟੀਨਾ ਬਰਾਮਦ ਕੀਤਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਵਾਰਦਾਤਾਂ ਦਾ ਪਤਾ ਲੱਗ ਸਕੇ।