Home Punjabi-News ਥਾਣਾ ਸਤਨਾਮਪੁਰਾ ਪੁਲਸ ਮੁੱਖੀ ਵਲੋਂ ਸਮੇਤ ਪੁਲਸ ਪਾਰਟੀ ੲਿਲਾਕਾ ਭਗਤਪੁਰਾ ਨੂੰ ਕੰਨਟੋਨਮੈਨਟ...

ਥਾਣਾ ਸਤਨਾਮਪੁਰਾ ਪੁਲਸ ਮੁੱਖੀ ਵਲੋਂ ਸਮੇਤ ਪੁਲਸ ਪਾਰਟੀ ੲਿਲਾਕਾ ਭਗਤਪੁਰਾ ਨੂੰ ਕੰਨਟੋਨਮੈਨਟ ਜੋਨ ਘੋਸ਼ਿਤ ਕੀਤੇ ਜਾਣ ਤੇ ਕੱਢਿਆ ਗਿਆ ਫਲੈਗ ਮਾਰਚ

ਕਾਨੂੰਨ ਦੀ ਉਲੰਘਨਾ ਕਰਨ ਵਾਲਿਆ ਖਿਲਾਫ਼ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ; ਅੈਸ ਐਚ ਓ ਸੁਰਜੀਤ ਸਿੰਘ ਪੱਤੜ ਫਗਵਾੜਾ (ਡਾ ਰਮਨ ) ਕਰੋਨਾ ਵਰਗੀ ਵੱਧ ਰਹੀ ਭਿਆਨਕ ਬਿਮਾਰੀ ਤੋਂ ਬਚਣ ਵਾਸਤੇ ਸਰਕਾਰ ਨੇ ਲਾਕਡਾਊਨ ਜਾਰੀ ਕੀਤਾ ਹੋਇਆ ਹੈ ਜਿਲੇ ਅੰਦਰ ਨਵੀਆ ਹਿਦਾਇਤਾਂ ਜਾਰੀ ਕੀਤੀਆ ਗਈਆ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਥਾਣਾ ਸਤਨਾਮਪੁਰਾ ਦੇ ਅੈਸ ਐਚ ਓ ਸੁਰਜੀਤ ਸਿੰਘ ਪੱਤੜ ਵਲੋਂ ਪੁਲਸ ਪਾਰਟੀ ਸਮੇਤ ੲਿਲਾਕਾ ਭਗਤਪੁਰਾ ਜਿਸ ਨੂੰ ਕੰਨਟੋਨਮੈਨਟ ਜੋਨ ਘੋਸ਼ਿਤ ਕੀਤਾ ਗਿਆ ਹੈ ਵਿੱਖੇ ਫਲੈਗ ਮਾਰਚ ਕੱਢਿਆ ਗਿਆ ਅਤੇ ਮੁੱਹਲਾ ਭਗਤਪੁਰਾ ਨਿਵਾਸੀਆ ਨੂੰ ਜੋ ਸਰਕਾਰ ਨੇ ਨਵੀਆ ਹਿਦਾਇਤਾਂ ਸੰਬੰਧੀ ਮੁੱਹਲਾ ਨਿਵਾਸੀਆ ਨੂੰ ਸਮਝਾਉਂਦੇ ਹੋੲਿਆ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ ਸਰਕਾਰ ਨੇ ਲਾਕਡਾਊਨ ਲਗਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆ ਹਿਦਾਇਤਾਂ ਨੂੰ ਯਕੀਨੀ ਬਣਾਇਆ ਜਾਵੇ ਕਾਨੂੰਨ ਦੀ ਉਲੰਘਨਾ ਕਰਨ ਵਾਲੇ ਵਿਆਕਤੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੱਹਤਵਪੂਰਨ ਭੂਮਿਕਾ ਨਿ਼ਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾ ਨੂੰ ਅਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਜਾਰੀ ਹਿਦਾਇਤਾ ਦੀ ਪਾਲਣਾ ਵੀ ਕਰੀੲੇ ਉਨ੍ਹਾਂ ਕਿਹਾ ਕਿ ਸਾਨੂੰ ਘਰੋ ਨਿਕਲਣ ਸਮੇਂ ਸਾਨੂੰ ਮਾਸਕ ਪਹਿਨ ਕੇ ਨਿਕਲਣਾ ਚਾਹਿਦਾ ਹੈ ਬਾਰ ਬਾਰ ਅਪਣੇ ਹੱਥਾ ਨੂੰ ਸੈਨੀਟਾਈਜਰ ਅਤੇ ਸਾਬਣ ਨਾਲ ਧੋਣਾ ਚਾਹੀਦਾ ਹੈ ੲਿੱਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ ਮੌਕੇ ੲੇ ਅੈਸ ਆੲੀ ਪਰਮਿੰਦਰ ਸਿੰਘ , ਜਰਨੈਲ ਸਿੰਘ , ਤਰਸੇਮ ਸਿੰਘ , ਰਣਜੀਤ ਸਿੰਘ , ਬਲਵਿੰਦਰ ਰਾੲੇ , ਜਗਮੀਤ ਸਿੰਘ , ਕਾਂਸਟੇਬਲ ਸਿਮਰਨ ਕੋਰ , ਸਿਮਰਣ ਆਦਿ ਮੌਜੂਦ ਸਨ