ਫਗਵਾੜਾ (ਡਾ ਰਮਨ) ਕਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਪ੍ਰਸ਼ਾਸਨ ਵਲੋਂ ਦੇਸ਼ ਭਰ ਚ ਲੋਕਾ ਨੂੰ ਸੁੱਰਖਿਅਤ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕਰੋਨਾ ਵਾਇਰਸ ਦੀ ਰੋਕਥਾਮ ਲਈ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਵਲੋਂ ਪਹਿਲਕਦਮੀ ਕਰਦੇ ਹੋਏ ਥਾਣਾ ਸਤਨਾਮਪੁਰਾ ਦੇ ਮੈਨ ਗੇਟ ਤੇ ਸੈਨੀਟਾਈਜ ਟਨਲ ਬਣਾੲਿਆ ਗਿਆ ਹੈ ਜਿਸ ਨੂੰ ਸਮਰਾ ਅਲਮੀਨੀਅਮ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਥਾਣਾ ਮੁਖੀ ਉਸ਼ਾ ਰਾਣੀ ਨੇ ਕੀਤਾ ਉਨ੍ਹਾਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਜ਼ੋ ਵੀ ਵਿਅਕਤੀ ਥਾਣੇ ਅੰਦਰ ਆਵੇਗਾ ਉਹ ਬਟਨ ਦਬਾ ਕੇ ਅਪਣੇ ਆਪ ਨੂੰ ਸੈਨੀਟਾਈਜ ਕਰ ਸਕੇਗਾ ੲਿਸ ਨਾਲ ਮੁਲਾਜ਼ਮਾਂ ਨੂੰ ਹੀ ਨਹੀ ਸਗੋ ਥਾਣੇ ਵਿੱਚ ਹਰ ਆਉਣ ਜਾਣ ਵਾਲੇ ਨੂੰ ਫਾੲਿਦਾ ਹੋਵੇਗਾ ਉਨ੍ਹਾਂ ਸਮੂਹ ਲੋਕਾਂ ਨੂੰ ੲਿਸ ਬਿਮਾਰੀ ਤੋਂ ਸੁਰਖਿਅਤ ਰਹਿਣ ਲਈ ਅਪਣੇ ਘਰਾ ਤੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ