ਸ਼ਾਹਕੋਟ/ਮਲਸੀਆਂ,20 ਅਪ੍ਰੈਲ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)ਮਾਨਯੋਗ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਦੀ ਰਹਿਨੁਮਾਈ ਹੇਠ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਕੋਵਿਡ 19 ਦੇ ਸਬੰਧੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ / ਕਰਫਿਊ ਦੀ ਪਾਲਣਾ ਕਰਵਾਉਣ ਤੇ ਕਾਰਵਾਈ ਕਰਦੇ ਹੋਏ ਸ਼੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ (ਸਥਾਨਿਕ) ਨੇ ਸਮੇਤ ਪੁਲਿਸ ਕਰਮਚਾਰੀਆਂ ਥਾਣਾ ਸ਼ਾਹਕੋਟ ਦੇ ਏਰੀਏ ਵਿੱਚ ਰੇਤਾ ਦੀ ਗੈਰ ਕਾਨੂੰਨੀ ਮਾਈਨਿੰਗ ਕਰਦੇ 02 ਦੋਸ਼ੀਆਂ ਨੂੰ ਕਾਬੂ ਕਰਕੇ 01 ਜੇ.ਸੀ.ਬੀ. ਮਸ਼ੀਨ, 11 ਟਰੈਕਟਰ (02 ਰੇਤਾ ਨਾਲ ਭਰੀਆਂ) ਬਰਾਮਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 20.04.2020 ਨੂੰ ਕਰੀਬ 02:30 ਸ਼ੁਭਾ ਇੱਕ ਦੇਸ਼ ਸੇਵਕ ਨੇ ਫੋਨ ਰਾਂਹੀ ਸੂਚਨਾਂ ਦਿੱਤੀ ਕਿ ਕਰਫਿਊ ਦੌਰਾਨ ਪਿੰਡ ਰਾਮਪੁਰ ਦੇ ਸਾਹਮਣੇ ਸਤਲੁਜ ਦਰਿਆ ਵਿੱਚੋ ਚਮਨ ਲਾਲ, ਮੁਖਤਾਰ ਸਿੰਘ ਅਤੇ ਕੁਝ ਹੋਰ ਵਿਆਕਤੀ ਜੇ.ਸੀ.ਬੀ. ਮਸ਼ੀਨ ਨਾਲ ਰੇਤਾ ਦੀ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹਨ। ਜਿਸ ਤੇ ਸ਼੍ਰੀ ਜਸਪ੍ਰੀਤ ਸਿੰਘ,ਪੀ.ਪੀ.ਐਸ., ਉਪ ਪੁਲਿਸ ਕਪਤਾਨ (ਸਥਾਨਿਕ) ਨੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਮੌਕਾ ਪਰ ਜਾਕੇ ਰੇਡ ਕੀਤਾ ਤਾਂ ਮੌਕੇ ਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ ਜੇ.ਸੀ.ਬੀ. ਮਸ਼ੀਨ ਚਲਾ ਰਹੇ 02 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ। ਜਿਸ ਤੇ ਇੱਕ ਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਦਾਨੀ ਵਾਸੀ ਸਾਹਲਾਪੁਰ ਥਾਣਾ ਸ਼ਾਹਕੋਟ ਅਤੇ ਦੂਜੇ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੰਧੇਰ ਥਾਣਾ ਸਦਰ ਨਕੋਦਰ ਦੱਸਿਆ ਅਤੇ ਬਾਕੀ ਦੋਸ਼ੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੇ ਫਰਾਰ ਹੋ ਗਏ। ਜਿਸ ਤੇ ਏ.ਐਸ.ਆਈ. ਸੱਤਨਾਮ ਸਿੰਘ ਨੇ ਮੁਕੱਦਮਾ ਨੰਬਰ 78 ਮਿਤੀ 20.04.2020 ਅ/ਧ 21 ਮਾਈਨਿੰਗ ਐਕਟ 188/379 ਭ:ਦ:, 51 – ਬੀ ਡਿਜਾਸਟਰ ਮੈਨੇਜਮੈਟ ਐਕਟ 2005 ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਦੋਸ਼ੀਆ ਨੂੰ ਉਕਤ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਮੌਕੇ ਤੇ 01 ਜੇ.ਸੀ.ਬੀ. ਮਸ਼ੀਨ ਅਤੇ 11 ਟਰੈਕਟਰ ਟਰਾਲੀਆਂ ਜਿਹਨਾਂ ਵਿੱਚੋਂ 02 ਟਰਾਲੀਆਂ ਰੇਤਾ ਨਾਲ ਭਰੀਆਂ ਬਰਾਮਦ ਕੀਤੀਆਂ। ਇਨ੍ਹਾਂ ਵਿਚੋਂ ਮਫਰੂਰ ਦੋਸੀਆਂ ਵਿਚੋਂ ਚਮਨ ਲਾਲ ਪੁੱਤਰ ਬੱਗਾ ਸਿੰਘ ਬਾਸੀ ਰਾਮਪੁਰਾ ਥਾਣਾ ਸ਼ਾਹਕੋਟ,ਮੁਖਤਾਰ ਸਿੰਘ ਊਰਫ ਮੱਦੀ ਪੁੱਤਰ ਬੱਗਾ ਸਿੰਘ ਵਾਸੀ ਰਾਮਪੁਰਾ ਥਾਣਾ ਸ਼ਾਹਕੋਟ,ਵੀਰਪਾਲ ਊਰਫ ਵੀਰੂ ਵਾਸੀ ਪਿੰਡ ਕੋਟਲਾ ਸੂਰਜ ਮੱਲ੍ਹ ਥਾਣਾ ਸ਼ਾਹਕੋਟ,ਹਰਪ੍ਰੀਤ ਸਿੰਘ ਊਰਫ ਹੈਪੀ ਵਾਸੀ ਪੰਧੇਰ ਥਾਣਾ ਸਦਰ ਨਕੋਦਰ,ਜੱਸਾ ਵਾਸੀ ਭੋਇੰਪੁਰ ਥਾਣਾ ਸ਼ਾਹਕੋਟ,ਤਜਿੰਦਰ ਵਾਸੀ ਉੱਚੀਆਂ ਮੱਲੀਆਂ ਥਾਣਾ ਸਦਰ ਨਕੋਦਰ,ਗੋਪੀ ਵਾਸੀ ਕਪੂਰਥਲਾ,ਲੱਖੀ,ਗੁਰਜੀਤ ਵਾਸੀ ਸੈਦਪੁਰ ਥਾਣਾ ਸ਼ਾਹਕੋਟ,ਮੰਗਾਂ ਵਾਸੀ ਨਿਮਾਜੀਪੂਰ ਥਾਣਾ ਸ਼ਾਹਕੋਟ ਸਾਮਿਲ ਹਨ।