ਨੂਰਮਹਿਲ 11 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਸਿੰਘ ) ਥਾਣਾ ਨੂਰਮਹਿਲ ਪੁਲਿਸ ਵਲੋਂ 4 ਮੁਕੱਦਮੇ , 15 ਚਲਾਨ ਕਰਨ ਦਾ ਸਮਾਚਾਰ ਮਿਲਿਆ ਹੈ।
ਨੂਰਮਹਿਲ ਥਾਣਾ ਨੂਰਮਹਿਲ ਏਰੀਆ ਇੰਚਾਰਜ਼ ਕੁਲਵਿੰਦਰ ਸਿੰਘ ਰਿਆੜ ਡੀ.ਐੱਸ.ਪੀ ਅਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਬਿਨਾਂ ਪਾਸ ਅਤੇ ਪਰਮਿਸ਼ਨ ਹੋਣ ਕਰਕੇ 15 ਚਲਾਨ ਕੱਟੇ ਗਏ। ਇਸ ਦੌਰਾਨ ਹੀ ਥਾਣਾ ਨੂਰਮਹਿਲ ਪੁਲਿਸ ਵਲੋਂ ਕੋਰੋਨਾ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਡੀ.ਸੀ ਦੀ ਹੁਕਮਾਂ ਨਾਂ ਪਾਲਣਾ ਕਰਨ ਦੇ ਥਾਣਾ ਨੂਰਮਹਿਲ ਪੁਲਿਸ ਵਲੋਂ ਇੰਦਰਜੀਤ ਸਿੰਘ ਉਰਫ ਮਿੱਠੂ ਪੁੱਤਰ ਜਸਦੇਵ ਸਿੰਘ ਵਾਸੀ ਨੂਰਮਹਿਲ ਥਾਣਾ ਨੂਰਮਹਿਲ ਦੇ ਖਿਲਾਫ ਮੁਕੱਦਮਾ ਨੰਬਰ 63 ਧਾਰਾ 188 ਆਈ,ਪੀ , ਸੀ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਥਾਣਾ ਨੂਰਮਹਿਲ ਪੁਲਿਸ ਇਸੇ ਤਰਾਂ ਹੀ ਮੁਕੱਦਮਾ ਨੰਬਰ 64 ਧਾਰਾ 188 ਦੇ ਤਹਿਤ ਮੁਕੱਦਮਾ ਗੁਰਪਾਲ ਸਿੰਘ ਪੁੱਤਰ ਲੇਟ ਰਾਮ ਵਾਸੀ ਨੂਰਮਹਿਲ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਖਿਲਾਫ ਬਿਨਾਂ ਪਰਮਿਸ਼ਨ ਅਤੇ ਪਾਸ ਨਾਂ ਹੋਣ ਕਰਕੇ ਦਰਜ਼ ਕੀਤਾ ਗਿਆ ਹੈ। ਉਸ ਉਪਰੰਤ ਥਾਣਾ ਨੂਰਮਹਿਲ ਪੁਲਿਸ ਨੇ ਤਰਸੇਮ ਚੰਦ ਪੁੱਤਰ ਸਰਦਾਰੀ ਲਾਲ ਵਾਸੀ ਚੂਹੇਕੀ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਖਿਲਾਫ ਮੁਕੱਦਮਾ ਨੰਬਰ 65 ਧਾਰਾ 188 ਆਈ ,ਪੀ ,ਸੀ ਦੇ ਤਹਿਤ ਪੰਜਾਬ ਸਰਕਾਰ ਅਤੇ ਡੀ.ਸੀ ਜਲੰਧਰ ਦੀ ਹੁਕਮਾਂ ਸੰਬੰਧੀ ਕੋਰੋਨਾ ਬਿਮਾਰੀ ਨੂੰ ਲੈ ਬਿਨਾਂ ਪਰਮਿਸ਼ਨ ਸੰਬੰਧੀ ਦਰਜ਼ ਕੀਤਾ ਗਿਆ ਹੈ। ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ ਨੰਬਰ 66 ਧਾਰਾ 188 ਆਈ ,ਪੀ ,ਸੀ ਦੇ ਤਹਿਤ ਪੰਜਾਬ ਸਰਕਾਰ ਅਤੇ ਡੀ.ਸੀ ਦੀ ਹੁਕਮਾਂ ਨਾਂ ਪਾਲਣਾ ਨਾਂ ਕਰਨ ਬਿਨਾਂ ਪਰਮਿਸ਼ਨ ਸੰਬੰਧੀ ਬਲਵੀਰ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਚੂਹੇਕੀ ਥਾਣਾ ਨੂਰਮਹਿਲ ਦਰਜ਼ ਕੀਤਾ ਗਿਆ ਹੈ।