ਨੂਰਮਹਿਲ 18 ਫਰਵਰੀ ( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਨੇ ਇੱਕ ਵਿਅਕਤੀ ਪਾਸੋ 36 ਬੋਤਲਾਂ ਨਜਾਇੰਜ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਮੁਖਬਰ ਦੀ ਇਤਲਾਹ ਤੇ ਪ੍ਰੇਮ ਚੰਦ ਏ ਐਸ ਆਈ ਨੇ ਪੁਲਿਸ ਪਾਰਟੀ ਸਮੇਤ ਜਦੋ ਨੂਰਮਹਿਲ ਦੇ ਮੁਹੱਲਾ ਡਿਬੀਪੁਰਾ ਦੇ ਰਹਿਣ ਵਾਲੇ ਸ਼ਕਤੀ ਸਰੋਏ ਥਾਣਾ ਨੂਰਮਹਿਲ ਜਲੰਧਰ ਦੇ ਘਰ ਛਾਪਾ ਮਾਰੀ ਕੀਤੀ ਤਾਂ ਉਸ ਘਰ ਦੇ ਅੰਦਰ ਪਈ 36 ਬੋਤਲਾਂ ਨਜਾਇੰਜ ਸ਼ਰਾਬ ਦੋਸ਼ੀ ਸਮੇਤ ਕਾਬੂ ਕੀਤਾ ਗਿਆ। ਥਾਣਾ ਨੂਰਮਹਿਲ ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।