ਨੂਰਮਹਿਲ 2 ਮਾਰਚ ( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਵਲੋਂ 100 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਦਿਨੇਸ਼ ਕੁਮਾਰ ਐਸ ਆਈ ਨੂੰ ਗੁਪਤ ਸੂਚਨਾ ਮਿਲਣ ਤੇ ਫੋਨ ਤੇ ਇਤਲਾਹ ਦਿੱਤਾ ਕਿ ਮੋਨਾ ਵਿਅਕਤੀ ਪਿੰਡ ਚੀਮਾਂ ਕਲਾਂ ਵਾਲੀ ਸਾਈਡ ਤੋਂ ਨੂਰਮਹਿਲ ਨੂੰ ਆਪਣੇ ਖੱਬੇ ਹੱਥ ਪੈਦਲ ਤੁਰਿਆ ਆ ਰਿਹਾ ਹੈ ਜਿਸ ਦੀ ਪੈਂਟ ਦੀ ਸੱਜੀ ਜੇਬ ਵਿੱਚ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੈ ਜਿਸ ਨੀ ਪੋਆਈਟ ਨੂਰਮਹਿਲ ਰੋੜ ਚੀਮਾਂ ਕਲਾਂ ਸ਼ੱਕ ਦੀ ਬਿਨਾਹ ਪਰ ਰੋਕਿਆ ਹੋਇਆ ਹੈ ਕਾਨੂੰਨੀ ਕਾਰਵਾਈ ਲਈ ਕੋਈ ਸਮਰੱਥ ਅਧਿਕਾਰੀ ਭੇਜਿਆ ਜਾਵੇ। ਜਦੋ ਪੁਲਿਸ ਨੇ ਇਸ ਵਿਅਕਤੀ ਦੀ ਪੈਂਟ ਸੱਜੀ ਜੇਬ ਵਿੱਚ ਪਲਾਸਟਿਕ ਵਜਨਦਾਰ ਲਫਾਫਾ ਮਿਲਿਆ ਸੀ , ਜਿਸ ਵਿੱਚ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ। ਥਾਣਾ ਨੂਰਮਹਿਲ ਪੁਲਿਸ ਵਲੋਂ ਮੁਕੱਦਮਾ ਨੰਬਰ 20 ਧਾਰਾ 22-61-85 ਐਨਡੀਪੀਐਸ ਐਕਟ ਦੇ ਅਧੀਨ ਦੋਸ਼ੀ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬੰਤਾ ਸਿੰਘ ਵਾਸੀ ਕੱਚਾ ਪੱਕਾ ਵੇਹੜਾ ਨੂਰਮਹਿਲ,ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।