ਨੂਰਮਹਿਲ 1 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ਼ ਕੀਤਾ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਜਲੰਧਰ ਵਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਵਾਉਣ ਸਬੰਧੀ ਬੱਸ ਅੱਡਾ ਨੂਰਮਹਿਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਕੁੰਦਨ ਕੁਮਾਰ ਗਣੇਸ਼ ਵਾਸੀ ਆਮਤੋਲਾ ਥਾਣਾ ਠਾਕੁਰ ਗੰਜ ਜਿਲਾ ਕਿਸ਼ਨ ਗੰਜ ਬਿਹਾਰ ਹਾਲ ਵਾਸੀ ਪੁਰਾਣਾ ਬੱਸ ਅੱਡਾ ਨੂਰਮਹਿਲ ਜਿਸ ਦੀ ਦੁਕਾਨ ਔਜਲਾ ਮਾਰਕੀਟ ਨੂਰਮਹਿਲ ਵਿੱਚ ਦਰਜ਼ੀ ਦੀ ਦੁਕਾਨ ਹੈ ਜੋ ਆਪਣੀ ਦੁਕਾਨ ਖੋਲ ਕੇ ਕੰਮ ਕਰ ਰਿਹਾ ਸੀ। ਜਿਸ ਨੇ ਮਾਨਯੋਗ ਜਿਲ੍ਹਾ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਥਾਣਾ ਨੂਰਮਹਿਲ ਪੁਲਿਸ ਜੁਰਮ 188 ਆਈ.ਪੀ.ਸੀ ਦੇ ਅਧੀਨ ਮੁਕੱਦਮਾ ਦਰਜ਼ ਕਰ ਲਿਆ ਹੈ।
ਇਸ ਤਰਾਂ ਹੀ ਥਾਣਾ ਨੂਰਮਹਿਲ ਪੁਲਿਸ ਨੇ ਨਾਕਾ ਬੰਦੀ ਦੌਰਾਨ ਸਰਕਾਰ ਤੇ ਡੀ.ਸੀ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਮੋਨੇ ਨੌਜਵਾਨ ਵਿਅਕਤੀ ਮੋਟਰਸਾਈਕਲ ਨੰਬਰ ਪੀ.ਬੀ.08-ਡੀਯੂ-1603 ਮਾਰਕਾ ਇਨਫੀਲਡ ਬੁੱਲਟ ਪਰ ਸਵਾਰ ਹੋ ਕੇ ਪਿੰਡ ਚੀਮਾਂ ਕਲਾਂ ਪਾਸੋ ਆਉਂਦੇ ਦਿਖਾਈ ਦਿੱਤੇ ਜਿੰਨਾ ਨੂੰ ਪੁਲਿਸ ਦੇ ਕਾਰਮਚੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਤੇ ਮੋਟਰਸਾਈਕਲ ਚਾਲਕ ਨੇ ਆਪਣੇ ਨਾਮ ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਅਜੀਤ ਸਿੰਘ ਵਾਸੀ ਚੀਮਾਂ ਕਲਾਂ ਥਾਣਾ ਨੂਰਮਹਿਲ ਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਿੰਗਾਰਾ ਸਿੰਘ ਵਾਸੀ ਗੁੰਮਟਾਲੀ ਥਾਣਾ ਬਿਲਗਾ ਦੱਸਿਆ ਜਿਸ ਪਾਸੋ ਪੁਲਿਸ ਨੇ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਆਉਣ ਜਾਣ ਤੇ ਪਾਬੰਧੀ ਹੋਣ ਕਰਕੇ ਸਰਕਾਰ ਵਲੋਂ ਜਾਰੀ ਕੀਤੇ ਪਾਸ ਬਾਰੇ ਪੁੱਛਿਆ ਜੋ ਪੰਜਾਬ ਸਰਕਾਰ ਦੇ ਕਿਸੇ ਗਜ਼ਟਿਡ ਅਫਸਰ ਪਾਸੋ ਜਾਰੀ ਕੀਤਾ ਕੋਈ ਪਾਸ ਪੇਸ਼ ਨਹੀਂ ਕਰ ਸਕੇ ਜਿਹਨਾਂ ਨੇ ਬਿਨਾਂ ਪਾਸ ਕਾਰਨ ਬਹਾਰ ਘੰਮ ਕੇ ਮਾਨਯੋਗ ਡੀ.ਸੀ.ਜਲੰਧਰ ਅਤੇ ਸਰਕਾਰ ਦੇ ਕਾਨੂੰਨ ਦੀਆਂ ਉਲੰਘਣਾ ਦੌਰਾਨ ਥਾਣਾ ਨੂਰਮਹਿਲ ਪੁਲਿਸ ਧਾਰਾ 188 ਆਈ.ਪੀ.ਸੀ ਦੇ ਤਹਿਤ