ਨੂਰਮਹਿਲ 4 ਜਨਵਰੀ
( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ਼ ਕੀਤਾ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਐਸ ਆਈ ਮਹਿੰਦਰ ਪਾਲ ਪੁਲਿਸ ਪਾਰਟੀ ਸਮੇਤ ਕੋਟ ਬਾਦਲ ਖਾਂ ਵੱਲ ਗਸਤ ਦੌਰਾਨ ਚਕਿੰਗ ਕਰ ਰਹੇ ਸਨ। ਜਦੋ ਇੱਕ ਵਿਅਕਤੀ ਪਿੰਡ ਕੋਟ ਬਾਦਲ ਖਾਂ ਦੇ ਕੋਲ ਬੋਰਾ ਚੁਕੀ ਆਉਂਦਾ ਦਿਖਾਈ ਦਿੱਤਾ। ਜਦੋ ਉਸ ਨੂੰ ਸ਼ੱਕ ਪੈਣ ਤੇ ਰੋਕਿਆ ਤਾਂ ਉਸ ਕੋਲੋਂ ਨੌ ਕਿੱਲੋ ਭੁੱਕੀ ਬਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਦਾ ਪਛਾਣ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਗੁਰਮੀਤ ਸਿੰਘ ਯੂਪੀ ਜ਼ਿਲਾ ਸ਼ਹਾਰਨਪੁਰ ਵਜੋਂ ਹੋਈ ਹੈ। ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ ਦਰਜ਼ ਕਰ ਲਿਆ ਹੈ।