ਨੂਰਮਹਿਲ 7 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਕੌਰ ) ਥਾਣਾ ਨੂਰਮਹਿਲ ਦੇ ਏਰੀਆਂ ਇੰਚਾਰਜ਼ ਕੁਲਵਿੰਦਰ ਸਿੰਘ ਰਿਆੜ ਡੀ,ਐਸ,ਪੀ ਅਤੇ ਥਾਣਾ ਨੂਰਮਹਿਲ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਵੱਖ ਵੱਖ ਥਾਵਾਂ ਤੇ ਨਾਕਾ ਬੰਦੀ ਕਰਕੇ ਥਾਣਾ ਨੂਰਮਹਿਲ ਪੁਲਿਸ ਮੁਕੱਦਮਾ ਨੰਬਰ 57 ਧਾਰਾ 188 ਆਈ,ਪੀ,ਸੀ ਦੇ ਤਹਿਤ ਗਰੀਬ ਦਾਸ ਪੁੱਤਰ ਰਤਨ ਚੰਦ ਵਾਸੀ ਕੰਦੋਲਾ ਕਲਾਂ ਥਾਣਾ ਨੂਰਮਹਿਲ ਬਿਨਾਂ ਪਰਮਿਸ਼ਨ ਅਤੇ ਪਾਸ ਮੰਗਣ ਤੇ ਨਾਂ ਮਿਲਣ ਤੇ ਪੁਲਿਸ ਨੇ ਮੁਕੱਦਮਾ ਦਰਜ਼ ਕੀਤਾ ਗਿਆ। ਇਸ ਦੌਰਾਨ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਥਾਣਾ ਨੂਰਮਹਿਲ ਨੇ ਪਵਨ ਕੁਮਾਰ ਪੁੱਤਰ ਮੋਹਣੀ ਵਾਸੀ ਗੁਮਟਾਲਾ ਥਾਣਾ ਬਿਲਗਾ ਜ਼ਿਲਾ ਜਲੰਧਰ ਜੋ ਪੰਜਾਬ ਸਰਕਾਰ ਦੀ ਉਲੰਘਣਾ ਕਰਨ ਤੇ ਬਿਨਾਂ ਪਰਮਿਸ਼ਨ ਨਾਂ ਹੋਣ ਥਾਣਾ ਨੂਰਮਹਿਲ ਨੇ ਮੁਕੱਦਮਾ ਨੰਬਰ 58 ਧਾਰਾ 188 ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ। ਉਸ ਉਪਰੰਤ ਥਾਣਾ ਨੂਰਮਹਿਲ ਪੁਲਿਸ ਵਲੋਂ 15 ਚਲਾਣ ਅਤੇ 1 ਮੋਟਰਸਾਈਕਲ ਇਮਪੌਂਡ ਕੀਤਾ ਗਿਆ।