ਨੂਰਮਹਿਲ 15 ਅਪ੍ਰੈਲ ( ਜਸਵੀਰ ਸਿੰਘ ) ਐੱਸ ਐੱਸ ਪੀ ਦਿਹਾਤੀ ਜਲੰਧਰ ਸ਼੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸ਼ਾਰ ਅਤੇ ਡੀ ਐੱਸ ਪੀ ਕੁਲਵਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ ਨੂਰਮਹਿਲ ਵਿੱਚ ਫਲੈਗ ਮਾਰਚ ਕੱਢਿਆ ਗਿਆ। ਪੰਜਾਬ ਸਰਕਾਰ ਅਤੇ ਡੀ ਸੀ ਜਲੰਧਰ ਵਲੋਂ ਕਰਫਿਊ ਲਾਉਣ ਤੋਂ ਬਾਅਦ ਅਮਲ ਨਹੀਂ ਕਰ ਰਹੇ ਹੁਣ ਪ੍ਰਸ਼ਾਸ਼ਨ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਜੀ ਨੇ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਜੇ ਨਹੀ ਤਾ ਪੁਲਿਸ ਪ੍ਰਸ਼ਾਸ਼ਨ ਕਾਰਵਾਈ ਕਰਨ ਤੋਂ ਪਿੱਛੇ ਨਹੀ ਹਟੇਗਾ।