ਨੂਰਮਹਿਲ 8 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਦੋ ਮੁਕੱਦਮੇ ,12 ਚਲਾਣ ਕਰਨ ਦਾ ਸਮਾਚਾਰ ਮਿਲਿਆ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਮੁਤਾਬਕ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ 15 ਚਲਾਣ ਬਿਨਾਂ ਪਰਮਿਸ਼ਨ ਅਤੇ ਪਾਸ ਪੁਲਿਸ ਵਲੋਂ ਮੰਗਣ ਤੇ ਨਾਂ ਮਿਲਣ ਕੱਟੇ ਗਏ। ਥਾਣਾ ਮੁੱਖੀ ਨੇ ਅੱਗੇ ਦੱਸਿਆ ਹੈ ਕਿ ਮੁਕੱਦਮਾ ਨੰਬਰ 59 ਧਾਰਾ 188 ਆਈ.ਪੀ.ਸੀ ਦੇ ਤਹਿਤ ਜੋਹਨੀ ਪੁੱਤਰ ਬਲਦੇਵ ਰਾਜ ਵਾਸੀ ਕੰਦੋਲਾ ਕਲਾਂ ਥਾਣਾ ਨੂਰਮਹਿਲ ਦੇ ਰਹਿਣ ਵਾਲੇ ਹਨ ਜੋ ਕਿ ਕੋਰੋਨਾ ਬਿਮਾਰੀ ਨੂੰ ਲੈ ਬਿਨਾਂ ਪਰਮਿਸ਼ਨ ਨਾਂ ਹੋਣ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ। ਇਸ ਦੌਰਾਨ ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਦੱਸਿਆ ਹੈ ਕਿ ਮੁਕੱਦਮਾ ਨੰਬਰ 60 ਧਾਰਾ 188 ਆਈ.ਪੀ.ਸੀ ਦੇ ਤਹਿਤ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਬਿਨਾਂ ਪਰਮਿਸ਼ਨ ਹੋਣ ਤੇ ਮਨਦੀਪ ਪੁੱਤਰ ਹਰੀਪਾਲ ਕੰਦੋਲਾ ਕਲਾਂ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਖਿਲਾਫ ਮੁਕੱਦਮਾ ਦਰਜ਼ ਕੀਤਾ ਗਿਆ ਹੈ।