ਨੂਰਮਹਿਲ 4 ਅਪ੍ਰੈਲ ( ਨਰਿੰਦਰ ਭੰਡਾਲ ) ਅੱਜ ਥਾਣਾ ਨੂਰਮਹਿਲ ਪੁਲਿਸ ਵਲੋਂ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀਆਂ ਨਾਂ ਪਾਲਣਾ ਕਰਨ ਵਾਲਿਆਂ ਖਿਲਾਫ ਤਿੰਨ ਮੁਕੱਦਮੇ , 20 ਚਲਾਨ , 4 ਮੋਟਰਸਾਈਕਲ ਇਮਪੌਂਡ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਨੇ ਦੱਸਿਆ ਹੈ ਕਿ ਜੋ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਨਾਂ ਪਾਲਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਥਾਣਾ ਮੁੱਖੀ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਰਾਮ ਪ੍ਰਕਾਸ਼ ਮੁਹੱਲਾ ਗੁੱਜਰਾਂ ਨੂਰਮਹਿਲ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਜੋ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਬਿਨਾਂ ਪਰਮਿਸ਼ਨ ਅਤੇ ਪਾਸ ਥਾਣਾ ਨੂਰਮਹਿਲ ਪੁਲਿਸ ਮੁਕੱਦਮਾ ਨੂੰ 45 ਧਾਰਾ 269,270,188 ਆਈ ,ਪੀ,ਸੀ ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ। ਇਸ ਦੌਰਾਨ ਥਾਣਾ ਮੁੱਖੀ ਨੇ ਦੱਸਿਆ ਹੈ ਕਿ ਹੈਪੀ ਪੁੱਤਰ ਕਾਲਾ ਮੁਹੱਲਾ ਕੋਟਲਾ ਨੂਰਮਹਿਲ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਨੇ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਨਾਂ ਪਾਲਣਾ ਸੰਬੰਧੀ ਬਿਨਾਂ ਪਾਸ ਅਤੇ ਪਰਮਿਸ਼ਨ ਕੋਰੋਨਾ ਬਿਮਾਰੀ ਨੇ ਲੈ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰਨ ਸੰਬੰਧੀ ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ ਨੂੰ 46 ਧਾਰਾ 188 ਆਈ,ਪੀ,ਸੀ ਦੇ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ। ਥਾਣਾ ਮੁੱਖੀ ਨੇ ਅੱਗੇ ਦੱਸਿਆ ਹੈ ਕਿ ਸਤੀਸ਼ ਕੁਮਾਰ ਪੁੱਤਰ ਮੋਹਿੰਦਰ ਪਾਲ ਵਾਸੀ ਨੂਰਮਹਿਲ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਨੇ ਕੋਰੋਨਾ ਬਿਮਾਰੀ ਨੂੰ ਲੈ ਕਿ ਬਿਨਾਂ ਪਰਮਿਸ਼ਨ ਅਤੇ ਬਿਨਾਂ ਪਾਸ ਪੰਜਾਬ ਸਰਕਾਰ ਅਤੇ ਡੀ.ਸੀ.ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਥਾਣਾ ਨੂਰਮਹਿਲ ਪੁਲਿਸ ਮੁਕੱਦਮਾ ਨੂੰ 47 ਧਾਰਾ 188 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।