ਨੂਰਮਹਿਲ 3 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਚਾਰ ਮੁਕੱਦਮੇ 25 ਚਲਾਨ ਤੇ 10 ਮੋਟਰਸਾਈਕਲ ਇਮਪੌਂਡ ਕਰਨ ਦਾ ਸਮਾਚਾਰ ਮਿਲਾ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਥਾਣਾ ਨੂਰਮਹਿਲ ਪੁਲਿਸ ਵਲੋਂ ਸਰਕਾਰ ਦੀ ਉਲੰਘਣਾ ਕਰਨ ਵਾਲੇ 25 ਚਲਾਨ ਅਤੇ 10 ਮੋਟਰਸਾਈਕਲ ਇਮਪੌਂਡ ਕੀਤੇ ਹਨ। ਇਸ ਉਪਰੰਤ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੋਰੋਨਾ ਬਿਮਾਰੀ ਨੂੰ ਲੈ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਅਜੈਬ ਰਾਮ ਵਾਸੀ ਨੂਰਮਹਿਲ ਮੁਹੱਲਾ ਰੰਗੜਾਂ ਥਾਣਾ ਨੂਰਮਹਿਲ ਖਿਲਾਫ ਮੁਕੱਦਮਾ ਨੰਬਰ 41 ਧਾਰਾ 269,270,188 ਆਈ ,ਪੀ ,ਸੀ ਦੇ ਤਹਿਤ ਦਰਜ਼ ਕੀਤਾ ਗਿਆ ਹੈ। ਇਸ ਤਰਾਂ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਮੁਕੱਦਮਾ ਨੂੰ 42 ਧਾਰਾ 188 ਆਈ ,ਪੀ ,ਸੀ ਦੇ ਤਹਿਤ ਪੰਜਾਬ ਸਰਕਰ ਅਤੇ ਡੀ,ਸੀ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਸੰਬੰਧੀ ਕੋਰੋਨਾ ਬਿਮਾਰੀ ਨੂੰ ਲੈ ਕਿ ਬਿਨਾ ਪਾਸ ਅਤੇ ਪਰਮਿਸ਼ਨ ਘੁੰਮ ਰਹੇ ਦੋਸ਼ੀ ਚੰਦਰ ਸ਼ੰਕਰ ਚੌਧਰੀ ਪੁੱਤਰ ਰਾਮਾ ਕੰਤ ਚੌਧਰੀ ਪਿੰਡ ਸਿਦੱਮ ਹਰੀ ਸਿੰਘ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਦਰਜ਼ ਕੀਤਾ ਗਿਆ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁਕੱਦਮਾ ਨੂੰ 43 ਧਾਰਾ 188 ਦੇ ਤਹਿਤ ਥਾਣਾ ਨੂਰਮਹਿਲ ਪੁਲਿਸ ਨੇ ਸਰਕਾਰ ਦੇ ਹੁਕਮਾਂ ਨਾਂ ਪਾਲਣਾ ਦੇ ਕੋਰੋਨਾ ਬਿਮਾਰੀ ਨੂੰ ਲੈ ਬਿਨਾ ਪਰਮਿਸ਼ਨ ਅਤੇ ਪਾਸ ਬਿਨਾ ਘੁੰਮਣ ਦੌਰਾਨ ਥਾਣਾ ਨੂਰਮਹਿਲ ਪੁਲਿਸ ਨੇ ਦੋਸ਼ੀ ਗੁਰਮੇਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਨੂਰਮਹਿਲ ਮੁਹੱਲਾ ਕੱਚਾ ਪੱਕਾ ਵੇਹੜਾ ਥਾਣਾ ਨੂਰਮਹਿਲ ਜਲੰਧਰ ਦੇ ਬਰ ਖਿਲਾਫ ਮੁਕੱਦਮਾ ਦਰਜ਼ ਕੀਤਾ ਹੈ। ਉਸ ਉਪਰੰਤ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਮੁਕੱਦਮਾ ਨੰਬਰ 44 ਧਾਰਾ 188 ਆਈ,ਪੀ,ਸੀ ਤਹਿਤ ਥਾਣਾ ਨੂਰਮਹਿਲ ਪੁਲਿਸ ਨੇ ਅੱਬੀ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਨੂਰਮਹਿਲ ਮੁਹੱਲਾ ਫੈਲਿਆ ਥਾਣਾ ਨੂਰਮਹਿਲ ਜੋ ਪੰਜਾਬ ਸਰਕਾਰ ਅਤੇ ਡੀ,ਸੀ ਜਲੰਧਰ ਦੇ ਹੁਕਮਾਂ ਸੰਬੰਧੀ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਸ਼ਰੇਆਮ ਬਿਨਾ ਪਰਮਿਸ਼ਨ ਅਤੇ ਬਿਨਾ ਪਾਸ ਘੁੰਮ ਰਹੇ ਕਾਨੂੰਨ ਦੀ ਉਲੰਘਣਾ ਕਰਨ ਦੇ ਮੁਕੱਦਮਾ ਦਰਜ਼ ਕੀਤਾ ਗਿਆ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਜੋ ਵੱਖ – ਵੱਖ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਜੋ ਪੁਲਿਸ ਦਾ ਸਹਿਯੋਗ ਕਰਦੇ ਹਨ ਅਸੀਂ ਉਨਾਂ ਦਾ ਦਿਲੋਂ ਧੰਨਵਾਦੀ ਰਾਵਾਂਗੇ। ਇੱਕ ਹੋਰ ਅਪੀਲ ਹੈ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਆਪਣੇ – ਆਪਣੇ ਘਰਾਂ ਵਿੱਚ ਹੀ ਰਹਿਣ ਕਾਨੂੰਨ ਦੀ ਉਲੰਘਣਾ ਨਾਂ ਕਰਨ ਪੁਲਿਸ ਉਨ੍ਹਾਂ ਤੇ ਪਰਚੇ ਦਰਜ਼ ਕਰੇਗੀ। ਜੇਕਰ ਕਿਸੇ ਵੀ ਲੋੜਬੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੈ ਮੇਰੇ ਮੋਬਾਈਲ ਨੂੰ 78373-40030 ਤੇ ਸਪੰਰਕ ਕਰ ਸਕਦਾ ਹੈ। ਪੁਲਿਸ ਦਾ ਸਹਿਯੋਗ ਕਰੋ ਅਸੀਂ ਹਰ ਪਲ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।