ਨੂਰਮਹਿਲ 24 ਮਾਰਚ ( ਨਰਿੰਦਰ ਭੰਡਾਲ ) ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਨੂਰਮਹਿਲ ਵਿਖੇ ਰੇਲਵੇ ਰੋਡ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜੋ ਕਿ ਗਰੀਬ ਪਰਿਵਾਰ ਜੋ ਝੁੱਗੀ ਝੋਪੜੀ ਵਿੱਚ ਰੇਲਵੇ ਰੋਡ ਨੂਰਮਹਿਲ ਵਿਖੇ ਆਪਣੇ ਛੋਟੇ – ਛੋਟੇ ਬੱਚਿਆਂ ਨਾਲ ਰਹਿ ਰਹੇ ਸਨ। ਕੋਰੋਨਾ ਵਾਇਰਸ ਨੂੰ ਲੈ ਕਿ ਆਪਣੇ ਸਰਕਾਰ ਨੇ ਕਰਫਿਊ ਲਗਾ ਦਿੱਤਾ ਗਿਆ ਹੈ। ਸਰਕਰ ਵਲੋਂ ਹਦਾਇਤ ਕੀਤੀ ਗਈ ਹੈ। ਕਿ ਗਰੀਬ ਪਰਿਵਾਰ ਲੋੜਬੰਦ ਨੂੰ ਜਿਨ੍ਹਾਂ ਦਿਨ ਕਰਫਿਊ ਲੱਗਾ ਹੈ , ਕਿ ਉਨ੍ਹਾਂ ਦਿਨ ਰਾਸ਼ਨ ਘਰ – ਘਰ ਪਹੁੰਚੇਗਾ। ਪਰ ਘਰ ਤੋਂ ਬਾਹਰ ਆਉਣ ਤੋਂ ਮਨਾਹੀ ਕੀਤੀ ਗਈ ਹੈ। ਇਸ ਮੌਕੇ ਸ.ਕੁਲਵਿੰਦਰ ਸਿੰਘ ਰਿਆੜ ਡੀ.ਐਸ.ਪੀ.ਪਰਗਣ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ,ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ, ਚੇਤਨ ਤਿਵਾੜੀ , ਸੁਬਾਸ਼ ਸੋਧੀ ਹਾਜ਼ਰ ਸਨ।