ਨੂਰਮਹਿਲ 9 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਸਿੰਘ ) ਥਾਣਾ ਨੂਰਮਹਿਲ ਪੁਲਿਸ ਨੇ 2 ਮੁਕੱਦਮੇ , 18 ਟ੍ਰੈਫਿਕ ਚਲਾਣ , 2 ਮੋਟਰਸਾਈਕਲ ਇਮਪੌਂਡ ਕਰਨ ਦਾ ਸਮਾਚਾਰ ਮਿਲਾ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਕੋਰੋਨਾ ਬਿਮਾਰੀ ਨੂੰ ਲੈ ਕੇ ਬਿਨਾਂ ਪਰਮਿਸ਼ਨ ਅਤੇ ਪਾਸ ਪੁਲਿਸ ਵਲੋਂ ਮੰਗਣ ਨਾਂ ਹੋਣ ਕਰਕੇ ਥਾਣਾ ਨੂਰਮਹਿਲ ਪੁਲਿਸ ਦੋਸ਼ੀ ਨਰੇਸ਼ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਨੂਰਮਹਿਲ ਮੁਹੱਲਾ ਖਾਟੀਕਾ ਥਾਣਾ ਨੂਰਮਹਿਲ ਦੇ ਖਿਲਾਫ ਮੁਕੱਦਮਾ ਨੰਬਰ 61 ਧਾਰਾ 188 ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਤਰਾਂ ਹੀ ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ ਨੂੰ 62 ਧਾਰਾ 188 ਆਈ.ਪੀ.ਸੀ ਦੇ ਤਹਿਤ ਦੋਸ਼ੀ ਨਰਿੰਦਰ ਸਿੰਘ ਪੁੱਤਰ ਸੁਰਿੰਦਰ ਚੀਮਾਂ ਕਲਾਂ ਜ਼ਿਲ੍ਹਾ ਜਲੰਧਰ ਦੇ ਖਿਲਾਫ ਕੋਰੋਨਾ ਬਿਮਾਰੀ ਨੂੰ ਲੈ ਕੇ ਬਿਨਾ ਪਰਮਿਸ਼ਨ ਅਤੇ ਪਾਸ ਨਾਂ ਹੋਣ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ।