ਨੂਰਮਹਿਲ 17 ਜਨਵਰੀ

( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਆਲਟੋ ਕਾਰ ਸਮੇਤ 10 ਪੇਟੀਆਂ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ ਕਰਕੇ ਮੁਕੱਦਮਾ ਦਰਜ਼ ਕੀਤਾ ਹੈ।
ਜਾਂਚ ਅਧਿਕਾਰੀ ਏ ਐਸ ਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਸਮੇਤ ਪਿੰਡ ਡੱਲਾ ਪੁਲੀ ਰੋਡ ਨੂਰਮਹਿਲ ਨਾਕਾ ਬੰਦੀ ਕਰਕੇ ਚੈਕਿੰਗ ਕਰ ਰਹੇ ਸਨ। ਜਦੋ ਇੱਕ ਅਲਟੋਕਾਰ ਕਾਰ ਆਈ ਤਾਂ ਜਦੋ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਵਿੱਚੋ 10 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਨੂਰਮਹਿਲ ਪੁਲਿਸ ਨੇ ਅਲਟੋਕਾਰ ਸਮੇਤ ਨਵਦੀਪ ਨੋਨੀ ਪੁੱਤਰ ਭੂਸ਼ਣ ਦੱਤ ਵਾਸੀ ਡੱਲਾ ਥਾਣਾ ਨੂਰਮਹਿਲ ਜਿਲਾ ਜਲੰਧਰ ਦੇ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਹੈ।