➡️ਥਾਣਾ ਨੂਰਮਹਿਲ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਕੀਤਾ ਮੁਕੱਦਮਾ ਦਰਜ਼⬅️
ਨੂਰਮਹਿਲ 6 ਅਪ੍ਰੈਲ

( ਨਰਿੰਦਰ ਭੰਡਾਲ, ਜਸਵੀਰ ਸਿੰਘ )

ਥਾਣਾ ਨੂਰਮਹਿਲ ਪੁਲਿਸ ਵਲੋਂ ਪਿੰਡ ਵਿੱਚ ਗਸਤ ਦੌਰਾਨ ਦੋ ਪੁਲਿਸ ਮਲਾਜਮਾਂ ਦੇ ਮਿੱਟੀ ਦਾ ਤੇਲ ਨਾਲ ਅੱਗ ਲਾ ਕੇ ਸੁੱਟ ਕੇ ਜ਼ਖਮੀ ਕਰਨ ਸਮਾਚਾਰ ਮਿਲਾ ਹੈ। ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਨੇ ਦੱਸਿਆ ਹੈ ਕਿ ਨੂਰਮਹਿਲ ਵਿੱਚ ਤਾਇਨਾਤ ਏ,ਐਸ,ਆਈ ਸਰੂਪ ਸਿੰਘ ਅਤੇ ਇੱਕ ਪੁਲਿਸ ਮੁਲਾਜਮ ਰਸ਼ਪਾਲ ਸਿੰਘ ਪਿੰਡਾਂ ਵਿੱਚ ਕਰਫਿਊ ਦੌਰਾਨ ਗਸਤ ਕਰ ਰਹੇ ਸਨ। ਜਦ ਉਹ ਨਜਦੀਕੀ ਪਿੰਡ ਪੰਡੋਰੀ ਜਗੀਰ ਥਾਣਾ ਨੂਰਮਹਿਲ ਦੇ ਕੋਲ ਪਹੁੰਚੇ ਤਾਂ ਉੱਥੇ ਖੜੇ ਇੱਕ ਵਿਅਕਤੀ ਨੇ ਉਨ੍ਹਾਂ ਉੱਪਰ ਮਿੱਟੀ ਦਾ ਤੇਲ ਨੂੰ ਨੂੰ ਅੱਗ ਲਗਾ ਕੇ ਉਨ੍ਹਾਂ ਉੱਪਰ ਸੁੱਟ ਦਿੱਤਾ। ਜਿਸ ਨਾਲ ਦੋਵੋ ਪੁਲਿਸ ਮੁਲਾਜਮ ਝੁਲਸ ਗਏ। ਥਾਣਾ ਮੁੱਖੀ ਨੇ ਅੱਗੇ ਦੱਸਿਆ ਕਿ ਇਤਲਾਹ ਮਿਲਣ ਤੇ ਪੁਲਿਸ ਉੱਥੇ ਪਹੁੰਚ ਗਈ। ਤੇ ਦੋਸ਼ੀ ਵਿਅਕਤੀ ਦੇਸ ਰਾਜ ਪੁੱਤਰ ਰਤਨ ਚੰਦ ਵਾਸੀ ਪੰਡੋਰੀ ਜਾਗੀਰ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਇਸ ਵਿਅਕਤੀ ਖਿਲਾਫ 307,353,186,188,427 ਆਈ,ਪੀ ,ਸੀ ਦੀ ਧਾਰਾ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।
ਅਗਲੇਰਰੀ ਕਾਰਵਾਈ ਪੁਲਿਸ ਵਲੋਂ ਕੀਤੀ ਜਾਂ ਰਹੀ ਹੈ।