ਨੂਰਮਹਿਲ 24 ਜਨਵਰੀ

( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਸ ਨੇ 15 ਸਾਲ ਤੋਂ ਭਗੋੜਾ ਕਾਬੂ ਕੀਤਾ ਹੈ।
ਦਿਨੇਸ ਕੁਮਾਰ ਏ ਐਸ ਆਈ ਨੇ ਦੱਸਿਆ ਹੈ ਕਿ ਇੰਦਰਜੀਤ ਸਿੰਘ ਵਾਸੀ ਮਿੱਠੜਾ ਥਾਣਾ ਨੂਰਮਹਿਲ ਹਾਲ ਵਾਸੀ ਸ਼ੇਰਪੁਰ ਥਾਣਾ ਬਿਲਗਾ ਜਿਲਾ ਜਲੰਧਰ 2004 ਤੋਂ ਭਗੋੜਾ ਚਲਾ ਆ ਰਿਹਾ ਸੀ। ਜਦੋ ਥਾਣਾ ਨੂਰਮਹਿਲ ਨੇ ਗੁਪਤ ਸੂਚਨਾ ਮਿਲਣ ਤੇ ਗਸਤ ਦੌਰਾਨ ਪਿੰਡ ਸੁੰਨੜਾ ਕਲਾ ਦੇ ਕੋਲ ਇੱਟਾਂ ਦੇ ਭੱਠਾ ਕੋਲ ਪੈਦਲ ਆਉਂਦਿਆਂ ਕਾਬੂ ਕਰ ਲਿਆ ਗਿਆ। ਜੋ ਕਿ ਇਹ ਵਿਅਕਤੀ 2004 ਤੋਂ ਮਾਨਯੋਗ ਅਦਾਲਤ ਨੇ ਭਗੋੜਾ ਕਰਾਰ ਦਿੱਤਾ ਗਿਆ ਸੀ। ਇਸ ਦੋਸ਼ੀ ਨੂੰ 15 ਸਾਲ ਬਾਦ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।