ਸਾਹਬੀ ਦਾਸੀਕੇ ਸ਼ਾਹਕੋਟੀ 7340722856

ਸ਼ਾਹਕੋਟ: ਮੋਦੀ ਸਰਕਾਰ ਵੱਲੋਂ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ, ਪੰਜਾਬ ਇੰਚਾਰਜ਼ ਬੰਟੀ ਸੇ਼ਲਕਾ, ਕੋ-ਇੰਚਾਰਜ਼ ਮੁਕੇਸ਼ ਕੁਮਾਰ, ਜਿਲ੍ਹਾਂ ਪ੍ਰਧਾਨ ਹਨੀ ਜੋਸ਼ੀ, ਜਲੰਧਰ ਇੰਚਾਰਜ਼ ਉਦੈਵੀਰ ਢਿੱਲੋਂ ਅਤੇ ਸੀਨੀਅਰ ਜਿਲ੍ਹਾਂ ਆਗੂ ਅਸ਼ਵਨ ਭੱਲਾ ਦੀਆਂ ਹਦਾਇਤਾ ਤੇ ਯੂਥ ਕਾਂਗਰਸ ਸ਼ਾਹਕੋਟ ਵੱਲੋਂ ਯੂਥ ਆਗੂ ਆਸ਼ੀਸ਼ ਅਗਰਵਾਲ ਅਤੇ ਖੁਸ਼ਦੀਪ ਸਿੰਘ ਧੰਜੂ ਦੀ ਅਗਵਾਈ ’ਚ ਮੋਗਾ ਰੋਡ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਮੋਦੀ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਯੂਥ ਆਗੂ ਆਸ਼ੀਸ਼ ਅਗਰਵਾਲ ਅਤੇ ਖੁਸ਼ਦੀਪ ਸਿੰਘ ਧੰਜੂ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਜ ਦੇਸ਼ ਦਾ ਹਰ ਵਰਗ ਦੁੱਖੀ ਹੈ। ਉਨਾਂ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਕਿਸਾਨੀ ਤੇ ਵੀ ਮਾੜਾ ਅਸਰ ਪਿਆ ਹੈ ਅਤੇ ਮਹਿੰਗਾਈ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆ ਤੇਲ ਦੀਆਂ ਵਧਾਈਆਂ ਕੀਮਤਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨਾਂ ਮੋਦੀ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ, ਪਵਨ ਅਗਰਵਾਲ ਐੱਮ.ਸੀ., ਰੋਮੀ ਗਿੱਲ ਐੱਮ.ਸੀ., ਰਾਜ ਕੁਮਾਰ ਰਾਜੂ ਐੱਮ.ਸੀ., ਜਸਵੰਤ ਗੱਟੀ, ਜਗਦੇਵ ਉੱਪਲ, ਨਵਨੀਤ ਥਿੰਦ, ਸੋਨੂੰ ਸਿੰਘ, ਜਸ਼ਨ ਸਿੰਘ, ਅਜੈ ਪ੍ਰਤਾਪ ਸਿੰਘ, ਹਰਪ੍ਰੀਤ ਸਿੰਘ ਧੰਜੂ, ਫਤਿਹਜੀਤ ਸਿੰਘ ਧੰਜੂ, ਬਿੱਲਾ ਧੰਜੂ ਆਦਿ ਹਾਜ਼ਰ ਸਨ।