(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਧਿਆਪਕ ਵਰਗ ਵੱਲੋਂ ਸੂਬੇ ਭਰ ’ਚ ਸਰਕਾਰੀ ਸਕੂਲਾਂ ਨੂੰ ਸੈਲਫ਼ ਸਮਾਰਟ ਸਕੂਲ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸ਼੍ਰੀੰਮਤੀ ਸਤਵੰਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸੈਲਫ਼ ਸਮਾਰਟ ਸਕੂਲ ਪਰਜੀਆ ਕਲਾਂ ਬਲਾਕ ਸ਼ਾਹਕੋਟ ਦੀ ਪ੍ਰੇਰਣਾ ਸਦਕਾ ਪਿੰਡ ਪਰਜੀਆ ਕਲਾਂ ਦੇ ਤੂਰ ਪਰਿਵਾਰ ਵੱਲੋਂ ਸਤਿੰਦਰ ਮੋਹਨ ਸਿੰਘ ਤੂਰ, ਪਰਮਜੀਤ ਸਿੰਘ ਤੂਰ ਯੂ.ਐਸ.ਏ. ਅਤੇ ਕੁਲਜੀਤ ਸਿੰਘ ਤੂਰ ਵੱਲੋਂ ਆਪਣੇ ਪਿਤਾ ਸਵ: ਸ੍ਰ. ਸੁਦਰਸ਼ਨ ਸਿੰਘ ਤੂਰ ਸਾਬਕਾ ਸਰਪੰਚ ਤੇ ਮਾਤਾ ਸਵ: ਦਵਿੰਦਰ ਕੌਰ ਤੂਰ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸੈਲਫ਼ ਸਮਾਰਟ ਸਕੂਲ ਪਰਜੀਆ ਕਲਾਂ ਵਿਖੇ ਲੱਖਾ ਰੁਪਏ ਦੀ ਲਾਗਤ ਸਕੂਲ ਦਾ ਮੁੱਖ ਗੇਟ ਬਣਵਾਇਆ ਜਾ ਰਿਹਾ ਹੈ। ਇਸ ਮੌਕੇ ਵੀਰਵਾਰ ਨੂੰ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਤੂਰ ਪਰਿਵਾਰ ਦੀ ਹਾਜ਼ਰੀ ਵਿੱਚ ਸਕੂਲ ਦੀਆਂ ਲੜਕੀਆਂ ਵੱਲੋਂ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਹਰਬੰਸ ਸਿੰਘ ਨੇ ਅਰਦਾਸ ਕੀਤੀ, ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸਤਵੰਤ ਕੌਰ ਨੇ ਕਿਹਾ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਸਕੂਲ ਨੂੰ ਸੈਲਫ਼ ਸਮਾਰਟ ਸਕੂਲ ਬਣਾਇਆ ਗਿਆ ਹੈ, ਜਿਥੇ ਬੱਚਿਆਂ ਅਤੇ ਅਧਿਆਪਕਾਂ ਦੀ ਲੋੜ ਅਨੁਸਾਰ ਸਾਰੇ ਲੋੜੀਦੇ ਪ੍ਰਬੰਧਕ ਮੁਕੰਮਲ ਕਰ ਲਏ ਗਏ ਹਨ ਅਤੇ ਸਕੂਲ ਵਿੱਚ ਸੈਲਫ਼ ਸਮਾਰਟ ਸਕੂਲ ਦੀ ਸਾਰੀਆਂ ਸੁਵਿਧਾਵਾਂ ਉਪਲਬਧ ਹਨ। ਉਨਾਂ ਕਿਹਾ ਕਿ ਤੂਰ ਪਰਿਵਾਰ ਦੇ ਸਹਿਯੋਗ ਨਾਲ ਹੁਣ ਸਕੂਲ ਦਾ ਮੁੱਖ ਗੇਟ ਵੀ ਬਣ ਰਿਹਾ ਹੈ, ਜਿਸ ਨਾਲ ਸਕੂਲ ਦੀ ਦਿੱਖ ਹੋਰ ਵਧੀਆਂ ਬਣ ਜਾਵੇਗੀ। ਉਨਾਂ ਸਮੂਹ ਸਟਾਫ਼ ਅਤੇ ਸਕੂਲ ਮੈਨਜਮੈਂਟ ਕਮੇਟੀ ਵੱਲੋਂ ਤੂਰ ਪਰਿਵਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਖਾਲਸਾ ਸਰਪੰਚ ਪਰਜੀਆ ਕਲਾਂ, ਹਾਕਮ ਸਿੰਘ, ਪਰਮਜੀਤ ਸਿੰਘ ਦੋਵੇਂ ਸਾਬਕਾ ਸਰਪੰਚ, ਰੁਪਿੰਦਰ ਸਿੰਘ ਸਿੱਧੂ, ਨਿਰਵੈਲ ਸਿੰਘ ਚੀਮਾ, ਰਾਜਬੀਰ ਸਿੰਘ ਬਾਠ, ਸਵਰਨਜੀਤ ਸਿੰਘ, ਰਜਿੰਦਰ ਸਿੰਘ ਸਾਬਕਾ ਪੰਚ, ਪ੍ਰਗਟ ਸਿੰਘ ਸੰਧੂ, ਹਰਦੇਵ ਸਿੰਘ ਖਹਿਰਾ, ਸਿਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ ਤੂਰ, ਗੁਰਪਿੰਦਰ ਸਿੰਘ ਤੂਰ, ਨਿਰਮਾਣ ਸਿੰਘ ਤੂਰ, ਰਣਜੀਤ ਸਿੰਘ ਰੂਪਰਾ, ਰਵਿੰਦਰ ਸਿੰਘ ਪੰਨੂੰ, ਜਸਵੰਤ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ ਸਾਹਬੂ, ਅਵਤਾਰ ਸਿੰਘ ਚਾਹਲ, ਗੋਗੀ ਰੰਧਾਵਾ, ਇਕਬਾਲ ਸਿੰਘ ਥਿੰਦ, ਮੇਹਰ ਸਿੰਘ ਰੰਧਾਵਾ, ਜੋਤੀ ਸੰਧੂ, ਸਕੂਲ ਸਟਾਫ਼ ਮੈਂਬਰ ਮਨਜੀਤ ਕੌਰ, ਬਲਵਿੰਦਰ ਕੌਰ, ਜਗਰੂਪ ਸਿੰਘ, ਲਖਵੀਰ ਕੌਰ, ਅਮਨ ਕੁਮਾਰ, ਸੁਦੇਸ਼ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਨੀਤੂ, ਹਰਜਿੰਦਰ ਕੌਰ, ਪਰਮਿੰਦਰ ਕੌਰ, ਚੰਦ ਪਾਲ ਆਦਿ ਹਾਜ਼ਰ ਸਨ।