ਗੜ੍ਹਸ਼ੰਕਰ, (ਬੀਰਮਪੁਰੀ) ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਸਰਕਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਸੰਗਠਨ ਪੱਧਰ ਤੇ ਵੀ ਸਹਾਇਤਾ ਕਰ ਰਹੀ ਹੈ। ਜਿਸਨੂੰ ਲੈ ਕੇ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਚ ਪਾਰਟੀ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਚਰਚਾ ਕੀਤੀ ਗਈ। ਇਸ ਚਰਚਾ ਚ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਰਹੇ।

ਇਸ ਦੌਰਾਨ ਤਿਵਾੜੀ ਨੇ ਉਨ੍ਹਾਂ ਪਾਸੋਂ ਲੋਕ ਸਭਾ ਹਲਕੇ ਦੇ ਹਾਲਾਤਾਂ ਵਾਲੇ ਜਾਣਿਆ ਅਤੇ ਲੋਕ ਹਿੱਤ ਚ ਸਰਕਾਰ ਦਾ ਸਹਿਯੋਗ ਦੇਣ ਨੂੰ ਕਿਹਾ। ਸਾਬਕਾ ਕੌਮੀ ਯੂਥ ਕਾਂਗਰਸ ਪ੍ਰਧਾਨ ਤਿਵਾੜੀ ਨੇ ਜੋਰ ਦਿੰਦਿਆਂ ਕਿਹਾ ਕਿ ਯੂਥ ਕਾਂਗਰਸ ਨੇ ਹਮੇਸ਼ਾ ਤੋਂ ਲੋਕ ਹਿੱਤ ਨਾਲ ਜੁੜੇ ਕਾਰਜਾਂ ਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਅੱਜ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਨਵਾਂ ਸ਼ਹਿਰ ਚ ਕੋਰੋਨਾ ਪੀੜਤ ਸਾਰੇ 18 ਲੋਕਾਂ ਦੇ ਸਿਹਤਮੰਦ ਹੋ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਤਿਵਾੜੀ ਨੇ ਇਸ ਭਿਆਨਕ ਬੀਮਾਰੀ ਤੇ ਜਿੱਤ ਦਾ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਸਮੇਤ ਹਰ ਉਸ ਕੋਰੋਨਾ ਵਾਰੀਅਰ ਨੂੰ ਲਾਹਾ ਦਿੱਤਾ, ਜਿਹੜਾ ਇਸ ਅਦ੍ਰਿਸ਼ ਦੁਸ਼ਮਣ ਖ਼ਿਲਾਫ਼ ਲੜ ਰਿਹਾ ਹੈ।

ਇਸ ਚਰਚਾ ਚ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ, ਮੋਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ (ਰੂਬੀ ਸਿੱਧੂ), ਨਵਾਂ ਸ਼ਹਿਰ ਯੂਥ ਕਾਂਗਰਸ ਪ੍ਰਧਾਨ ਹੀਰਾ ਖੇਪੜ, ਰੋਪੜ ਯੂਥ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ, ਬੰਗਾ ਯੂਥ ਕਾਂਗਰਸ ਪ੍ਰਧਾਨ ਰਾਜਨ ਅਰੋੜਾ, ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਵਿਵੇਕ ਸ਼ਰਮਾ, ਖਰੜ ਯੂਥ ਕਾਂਗਰਸ ਪ੍ਰਧਾਨ ਰਵਿੰਦਰ ਰਾਜੀ, , ਬਲਾਚੌਰ ਯੂਥ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ, ਮੋਹਾਲੀ ਯੂਥ ਕਾਂਗਰਸ ਦਲ ਜਨਰਲ ਸਕੱਤਰ ਅਮਨ ਸਲੈਚ, ਬੰਗਾ ਮਾਰਕੀਟ ਕਮੇਟੀ ਚੇਅਰਮੈਨ ਦਰਵਜੀਤ ਪੂਨੀਆ, ਗੜ੍ਹਸ਼ੰਕਰ ਯੂਥ ਕਾਂਗਰਸ ਪ੍ਰਧਾਨ ਕਮਲ ਕਟਾਰੀਆ , ਨਵਾਂ ਸ਼ਹਿਰ ਯੂਥ ਕਾਂਗਰਸ ਜਨਰਲ ਸਕੱਤਰ ਪ੍ਰਦੀਪ,  ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਰਵੀ ਵੜੈਚ ਸਮੇਤ ਹੋਰ ਯੂਥ ਕਾਂਗਰਸੀ ਆਗੂਆਂ ਚ ਦੀਪਕ ਵਰਮਾ, ਕਮਲਜੀਤ ਅਰੋੜਾ, ਸਤੀਸ਼, ਹਰਪ੍ਰੀਤ, ਹਿਤਰਾਜ਼ ਜੰਡੀ ਵੀ ਸ਼ਾਮਿਲ ਰਹੇ।