(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਜੁਆਇਨ ਹੋਏ ਕਾਰਜਕਾਰੀ ਇੰਜੀਨੀਅਰ ਸ੍ਰੀ ਜੋਨੀ ਖੰਨਾ ਨਾਲ ਫ਼ੀਲਡ ਮੁਲਾਜ਼ਮਾਂ ਦੀਆਂ ਪੰਜ ਜਥੇਬੰਦੀਆਂ ਆਧਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹੋਈ। ਮੀਟਿੰਗ ਚ ਕਨਵੀਨਰ ਦਰਸ਼ਨ ਸਿੰਘ ,ਹਰਜੀਤ ਸਿੰਘ ,ਕਮਲਜੀਤ ਸਿੰਘ ਬਾਸੀਆਂ,, ਤਲਵਿੰਦਰ ਸਿੰਘ ,ਰਜਿੰਦਰ ਪਾਲ, ਰਣਧੀਰ ਸਿੰਘ ਧੀਰਾ, ਮਲਾਗਰ ਸਿੰਘ ਖਮਾਣੋ ਆਦਿ ਆਗੂ ਹਾਜ਼ਰ ਹੋਏ। ਮੀਟਿੰਗ ਚ ਹੋਏ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਕੀ ਸੰਬੰਧਿਤ ਇੰਜੀਨੀਅਰ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ ਸਮੁੱਚੇ ਮੁਲਾਜ਼ਮਾਂ ਨੂੰ ਆਈ ਐੱਸ ਆਈ ਮਾਰਕਾ ਸੈਨੀ ਟੇਜ਼ਰ ,ਚੰਗੇ ਮਾਸਕ ,ਗਲੋਬਜ ਆਦਿ ਦਿੱਤੇ ਜਾਣਗੇ ।ਇਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਰੂਲਾਂ ਮੁਤਾਬਕ ਸੈਨੀ ਟਰੇਜਰ ਤੇ ਹੋਰ ਲੋੜੀਂਦਾ ਸਾਮਾਨ ਪ੍ਰਾਪਤ ਨਾ ਹੋਇਆ ।ਇਸ ਦੀ ਜਾਂਚ ਕੀਤੀ ਜਾਵੇਗੀ ।ਜੇਕਰ ਪ੍ਰਾਪਤ ਹੋਇਆ ਸਾਮਾਨ ਸਰਕਾਰ ਦੇ ਰੂਲਾਂ ਦੇ ਮੁਤਾਬਕ ਘਟੀਆ ਕੰਪਨੀਆਂ ਦਾ ਹੋਵੇਗਾ ਤਾਂ ਇਸ ਨੂੰ ਸਪਲਾਈ ਕਰਨ ਵਾਲੇ ਠੇਕੇਦਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ।ਮੀਟਿੰਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਨੂੰ ਸਪੈਸ਼ਲ ਇੰਕਰੀਮੈਂਟ ਅਤੇ ਡਿਪਟੀ ਡਰੈਕਟਰ ਪ੍ਰਸ਼ਾਸਨ ਦੇ ਪੱਤਰ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਨੌਂ ਸਾਲਾ ਏਸੀਪੀ ,ਵਰਦੀਆਂ ਦੋ 2017ਤੇ 2020 ਤੋਂ ਡਿਊ ਬਣਦੀਆਂ ਹਨ ।ਅਤੇ ਸੀਪੀਐੱਫ ਦੇ ਸਤਾਰਾਂ ਕਰਮਚਾਰੀਆਂ ਦੇ ਬਕਾਏ, ਵਾਟਰ ਸਪਲਾਈ ਸਕੀਮਾਂ ਦੀ ਖਸਤਾ ਹਾਲਤ ਅਤੇ ਮੰਡਲ ਦਫਤਰ ਦੀ ਅਕਾਊਂਟ ਬ੍ਰਾਂਚ ਵਿੱਚ ਫੇਲੈ ਭ੍ਰਿਸ਼ਟਾਚਾਰ ਬਾਰੇ ਕਮੇਟੀ ਆਗੂਆਂ ਨੇ ਸਬੰਧਤ ਇੰਜੀਨੀਅਰ ਨੂੰ ਜਾਣੂ ਕਰਵਾਇਆ ।ਇਨ੍ਹਾਂ ਕਿਹਾ ਕਿ ਫ਼ੀਲਡ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਭ੍ਰਿਸ਼ਟਾਚਾਰ ਕਾਰਨ 2012 ਤੋਂ ਲਟਕ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਭਾਵੇਂ ਸਬੰਧਤ ਅਧਿਕਾਰੀ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਪ੍ਰੰਤੂ ਫਿਰ ਵੀ ਸਮੁੱਚੇ ਮੁਲਾਜ਼ਮ ਕਰੋਨਾ ਮਹਾਮਾਰੀ ਦੌਰਾਨ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਡਿਊਟੀਆਂ ਨਿਭਾਉਂਦੇ ਰਹੇ। ਜਿਸ ਕਾਰਨ ਪੂਰੇ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸ਼ਿਕਾਇਤ ਨਹੀਂ ਹੈ ।ਮੀਟਿੰਗ ਚ ਸਬੰਧਤ ਇੰਜੀਨੀਅਰ ਨੇ ਮੰਗਾਂ ਦਾ ਨਿਪਟਾਰਾ ਕਰਨ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।