ਬਿਊਰੋ ਰਿਪੋਰਟ –

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਾਊਦੀ ਦੀ ਸਰਕਾਰੀ ਖੇਤਰ ਦੀ ਅਰਾਮਕੋ ਕੰਪਨੀ ਦੇ ਦੋ ਵੱਡੇ ਤੇਲ ਪਲਾਂਟਾਂ ‘ਤੇ ਹੋਏ ਡਰੋਨ ਹ ਮਲੇ ਮਗਰੋਂ ਤੇਲ ਕੀਮਤਾਂ ‘ਚ 10 ਫੀਸਦੀ ਤੋਂ ਵੱਧ ਦੀ ਭਾਰੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ‘ਤੇ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 6.69 ਡਾਲਰ ਯਾਨੀ 11.11 ਫੀਸਦੀ ਦੀ ਤੇਜ਼ੀ ਨਾਲ66.91 ਡਾਲਰ ਪ੍ਰਤੀ ਬੈਰਲ ‘ਤੇ ਜਾ ਪੁੱਜਾ। ਯੂ. ਐੱਸ. ਵੈਸਟ ਟੈਕਸਸ ਇੰਟਰਮੀਡੀਏਟ ਕੱਚਾ ਤੇਲ ਵੀ ਇਸ ਦੌਰਾਨ 5.41 ਡਾਲਰ ਯਾਨੀ 9.86 ਫੀਸਦੀ ਚੜ੍ਹ ਕੇ 60.26 ਪ੍ਰਤੀ ਬੈਰਲ ਤੇ ਜਾ ਪਹੁੰਚਿਆ। ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਪੈਟਰੋਲ, ਡੀਜ਼ਲ ਤੇ ਗੈਸ ਕੀਮਤਾਂ ‘ਚ ਵੀ ਵਾਧਾ ਹੋ ਸਕਦਾ ਹੈ। ਡਰੋਨ ਹਮਲਾ ਹੋਣ ਕਾਰਨ ਸਾਊਦੀ ਨੇ ਤੇਲ ਤੇ ਗੈਸ ਉਤਪਾਦਨ 50 ਫੀਸਦੀ ਤਕ ਘਟਾ ਦਿੱਤਾ ਹੈ, ਯਾਨੀ ਉੱਥੇ ਰੋਜ਼ਾਨਾ ਤਕਰੀਬਨ 50 ਲੱਖ ਬੈਰਲ ਕੱਚੇ ਤੇਲ ਦਾ ਘੱਟ ਉਤਪਾਦਨ ਹੋਵੇਗਾ, ਜਿਸ ਨਾਲ ਬਾਜ਼ਾਰ ‘ਚ ਸਪਲਾਈ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ। ਵਿਸ਼ਵ ਭਰ ਦੇ ਕੁੱਲ ਤੇਲ ਉਤਪਾਦਨ ‘ਚ ਸਾਊਦੀ ਦੀ ਹਿੱਸੇਦਾਰੀ ਲਗਭਗ 10 ਫੀਸਦੀ ਹੈ, ਯਾਨੀ ਸਾਊਦੀ ਦਾ 50 ਫੀਸਦੀ ਉਤਪਾਦਨ ਪ੍ਰਭਾਵਿਤ ਹੋਣ ਨਾਲ ਕੀਮਤਾਂ ‘ਚ ਵਾਧਾ ਹੋਵੇਗਾ। ਦੱਸ ਦੇਈਏ ਕਿ ਸਾਊਦੀ ਅਰਬ ਦੀ ਵੱਡੀ ਰਿਫਾੲਨਰੀ ‘ਤੇ ਹੋਏ ਡਰੋਨ ਹ ਮਲੇ ਨੂੰ ਅਮਰੀਕਾ ਇਰਾਨ ਸਿਰ ਮੜ੍ਹ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਹ ਹ ਮਲਾ ਕਰਨ ਲਈ ਤਿਆਰ ਬਰ ਤਿਆਰ ਹੈ, ਬੱਸ ਪੱਕਾ ਪਤਾ ਲੱਗ ਜਾਵੇ ਕਿ ਕਿਸਦਾ ਕੰਮ ਹੈ। ਵੈਸੇ ਜ਼ੁੰਮੇਵਾਰੀ ਯਮਨ ਮੁਲਕ ਦੇ ਇਰਾਨ ਪੱਖੀ ਹੋਥੀਓ ਬਾਗ਼ੀਆਂ ਨੇ ਲਈ ਹੈ ਪਰ ਅਮਰੀਕਨਾਂ ਦਾ ਕਹਿਣਾ ਹੈ ਕਿ ਹ ਮਲਾ ਯਮਨ ਪਾਸਿਓਂ ਨਹੀਂ, ਬਲਕਿ ਇਰਾਨ ਜਾਂ ਇਰਾਕ ਪਾਸਿਓਂ ਹੋਇਆ ਹੈ। ਓਧਰ ਇਰਾਨ ਨੇ ਕਿਹਾ ਹੈ ਕਿ ਜੇਕਰ ਸਾਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਮਿਡਲ ਈਸਟ ‘ਚ ਅਮਰੀਕਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਗੇ। ਕੋਈ ਵੱਡੀ ਗੇਮ ਖੇਡੀ ਜਾ ਰਹੀ ਹੈ, ਜਿਸਦੀਆਂ ਤੰਦਾਂ ਹਾਲੇ ਫੜੀਆਂ ਨਹੀਂ ਜਾ ਰਹੀਆਂ। ਕੁਝ ਦਿਨਾਂ ਤੱਕ ਇਹ ਸਾਉਦੀ ਕੰਪਨੀਜਨਤਕ ਹੋਣ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਾਊਦੀ ਅਰਬ ਨੂੰ ਡੇਢ ਟ੍ਰਿਲੀਅਨ ਡਾਲਰ ਦਾ ਫ਼ਾਇਦਾ ਹੋਣਾ ਸੀ। ਪੰਜਾਬ ਦੇ ਕਿਸਾਨਾਂ ਨੂੰ ਸਲਾਹ ਹੈ ਕਿ ਡੀਜ਼ਲ ਦੇ ਡ੍ਰੰਮ ਭਰਾ ਕੇ ਰੱਖ ਲੈਣ, ਇਸ ਰਿਫਾੲਨਰੀ ਦੇ ਨੁਕਸਾਨ ਅਤੇ ਸੰਭਾਵੀ ਜੰਗ ਕਾਰਨ ਡੀਜ਼ਲ ਦੀ ਕਿੱਲਤ ਪੈਦਾ ਹੋ ਸਕਦੀ ਹੈ।