* ਸੇਵਾ ਸਦਨ ਬਣੇਗਾ ਲੋੜਵੰਦਾਂ ਦੇ ਸੁਪਨਿਆਂ ਦਾ ਮਹਿਲ – ਸੁਖਵਿੰਦਰ ਸਿੰਘ
ਫਗਵਾੜਾ (ਡਾ ਰਮਨ ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀ ਇਮਾਰਤ ‘ਸੇਵਾ ਸਦਨ’ ਦਾ ਲੈਂਟਰ ਪਾਇਆ ਗਿਆ। ਲੈਂਟਰ ਪਾਉਣ ਦੇ ਕੰਮ ਦਾ ਸ਼ੁੱਭ ਆਰੰਭ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸੇਵਾ ਸਦਨ ਇੱਕ ਇਮਾਰਤ ਨਹੀਂ ਹੈ, ਮਿਸ਼ਨ ਨਾਲ ਆਰੰਭਿਆ ਸਮਾਜ ਸੇਵਾ ਦਾ ਇੱਕ ਪਵਿੱਤਰ ਕਾਰਜ ਹੈ ਅਤੇ ਸਰਬ ਨੌਜਵਾਨ ਸਭਾ ਇਸ ਕਾਰਜ ਨੂੰ ਨਪੇਰੇ ਚਾੜ੍ਹਣ ਲਈ ਆਪਣੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਯਤਨਸ਼ੀਲ ਹੈ। ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਅਸ਼ਵਨੀ ਕੋਹਲੀ ਨੇ ਸਰਬ ਨੌਜਵਾਨ ਸਭਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਫਲਤਾ ਦੀ ਕਾਮਨਾ ਕੀਤੀ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦੇਣ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੇਵਾ ਸਦਨ ਨੂੰ ਲੋੜਵੰਦਾਂ ਦੇ ਸੁਪਨਿਆਂ ਦਾ ਮਹਿਲ ਬਨਾਉਣ ਲਈ ਸਭਾ ਯਤਨਸ਼ੀਲ ਹੈ। ਉਹਨਾ ਦੱਸਿਆ ਕਿ ਸੇਵਾ ਸਦਨ ਦੀ ਉਸਾਰੀ ਵਿਚ ਐਮ.ਪੀ. ਫੰਡ ਤੋਂ ਇਲਵਾ ਸ਼ਹਿਰ ਵਾਸੀਆਂ ਵਲੋਂ ਮਿਲ ਰਹੀ ਸਹਾਇਤਾ ਦਾ ਵੱਡਾ ਯੋਗਦਾਨ ਹੈ। ਜਿਸ ਲਈ ਉਹ ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਤੋਂ ਇਲਾਵਾ ਠੇਕੇਦਾਰ ਉਂਕਾਰ ਸਿੰਘ, ਅਸ਼ਵਨੀ ਕੋਹਲੀ , ਹੁਸਲ ਲਾਲ ਸਾਬਕਾ ਐਮ.ਪੀ., ਅਮਰਜੀਤ ਸ਼ਰਮਾ, ਪਰਮਜੀਤ ਬਸਰਾ, ਗੁਰਪਾਲ ਸਿੰਘ ਸੱਗੂ, ਧਰਮਿੰਦਰ ਚੋਪੜਾ, ਜਤਿੰਦਰ ਸਿੰਘ ਕੁੰਦੀ, ਸੁਨੀਲ ਬੇਦੀ, ਰਵਿੰਦਰ ਰਾਏ, ਡਾ: ਤੁਸ਼ਾਰ ਅਗਰਵਾਲ, ਰਣਜੀਤ ਮੱਲ੍ਹਣ, ਬਲਵੀਰ ਸਿੰਘ ਉਭੀ, ਸਤਨਾਮ ਸਿੰਘ ਉਭੀ ਸਮੇਤ ਸਮੂਹ ਸਹਿਯੋਗੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਮੌਕੇ ਹਰਜਿੰਦਰ ਗੋਗਨਾ, ਡਾ: ਕੁਲਦੀਪ ਸਿੰਘ, ਡਾ: ਵਿਜੈ ਕੁਮਾਰ, ਨਰਿੰਦਰ ਸੈਣੀ, ਜਗਜੀਤ ਸੇਠ, ਉਂਕਾਰ ਜਗਦੇਵ, ਕੁਲਬੀਰ ਬਾਵਾ, ਰਾਜ ਕੁਮਾਰ, ਕੰਨੋਜੀਆ ਆਦਿ ਹਾਜ਼ਰ ਸਨ।