(ਰਿਪੋਰਟ ਅਸ਼ੋਕ ਲਾਲ)

ਅੱਜ ਮਿੱਤੀ 29-12-2019 ਨੂੰ ਬਲਾਕ ਤਲਵਣ ਦੀ ਤਲਵਣ ਵਿਖੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਨੂਰਮਹਿਲ ਪ੍ਰਧਾਨ ਸ੍ਰ.ਜਸਵੰਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਮਹਿਨਾ ਵਾਰੀ ਮੀਟਿੰਗ ਕੀਤੀ ਗਈ।ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਜਲੰਧਰ ਸ੍ਰ.ਦਵਿੰਦਰ ਸਿੰਘ ਤੇ ਬਲਾਕ ਨੂਰਮਹਿਲ ਦੇ ਬਾਕੀ ਮੈਂਬਰ ਵੀ ਸਾਮਿਲ ਹੋਏ।ਇਸ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਹੋਰ ਕਿਸਾਨੀ ਵਿਚਾਰ ਵਟੰਦਰੇ ਕੀਤੇ ਗਏ।