ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਅੱਜ ਮਿੱਤੀ 14 /10 /2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਢੰਡੋਵਾਲ ,ਕੰਨੀਆਂ ਕਲਾਂ ਅਤੇ ਧਰਮੀਵਾਲ ਵਿੱਚ ਨਵੀਂਆਂ ਇਕਾਈਆਂ ਦਾ ਗਠਨ ਕੀਤਾ ਗਿਆ । ਇਸ ਮੋਕੇ ਤੇ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਨੇ ਸਾਰੇ ਇਲਾਕੇ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਅਤੇ ਸਰਕਾਰ ਦੀਆ ਮਾਰੂ ਨੀਤੀਆਂ ਪ੍ਰਤੀ ਅਤੇ ਤਿੰਨੇ ਆਰਡੀਨੇਸਾ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੁਕ ਕੀਤਾ ।ਸਵਰਨ ਸਿੰਘ ਸਾਦਿਕ ਪੁਰ ਨੇ ਲੋਕਾ ਨੂੰ ਕਾਰਪੋਰੇਟ ਘਰਾਣਿਆਂ ਦਾ ਬਾਈਕਟ ਕਰਨ ਵਾਸਤੇ ਪ੍ਰੇਰਿਆ ਅਤੇ ਸਰਕਾਰੀ ਅਦਾਰੇ ਕਾਰਪੋਰਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਨਖੇਦੀ ਕੀਤੀ ।ਇਸ ਮੋਕੇ ਤੇ ਇਹਨਾ ਨਵੀਂਆਂ ਇਕਾਈਆਂ ਦੇ ਅਨੇਕ ਮੈਂਬਰਾਂ ਤੋਂ ਇਲਾਵਾ ਸਵਰਨ ਸਿੰਘ ਸਾਦਿਕ ਪੁਰ ,ਜਰਨੇਲ ਸਿੰਘ ਰਾਂਮੇ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਸਵੀਰ ਸਿੰਘ ਗੋਗਾ ਕੰਨੀਆਂ ,ਰਜਿੰਦਰ ਸਿੰਘ ਨੰਗਲ ਅੰਬੀਆਂ,ਤੇਜਾ ਸਿੰਘ ਰਾਮੇਂ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ