ਫਗਵਾੜਾ ( ਡਾ ਰਮਨ) ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਹੁਕਮਾਂ ਅਤੇ ਜ਼ਿਲ੍ਹਾ ਅਪੀਡੀਮੋਲੋਜਿਸਟ ਡਾ ਰਾਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਕਾਂਤਾ ਦੇਵੀ ਸੀ ਐਚ ਸੀ ਪਾਛਟ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਹੇਠ ਜੇ ਸੀ ਟੀ ਮਿਲ ਦੇ ਰਿਹਾੲਿਸ਼ੀ ਕਵਾਟਰਾ ਵਿੱਚ ਲੋਕਾ ਨੂੰ ਡ੍ਰਾਈ ਡੇ ਸੰਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਹਰ ਹਫ਼ਤੇ ਅਪਣੇ ਕੁਲਰਾ , ਗਮਲੇ , ਫਰਿੱਜਾਂ ਦੀਆ ਟਰੇਆਂ ਅਤੇ ਘਰ ਦੀ ਛੱਤ ਉਪਰ ਪੲੇ ਵਾਯੂ ਵਰਤਨ ਟਾਇਅਰ , ਬੋਤਲਾਂ ਵਿੱਚ ਬਰਸਾਤੀ ਪਾਣੀ ਨੂੰ ਨਾ ਖੜਾ ਹੋਣ ਦਿੱਤਾ ਜਾਵੇ ੲਿਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਅਤੇ ਲੱਖਵਿੰਦਰ ਸਿੰਘ ਐਮ ਪੀ ਐਚ ਡਬਲਯੂ ਵਲੋਂ ਲੋਕਾ ਨੂੰ ਕੋਵਿਡ 19 ਕਰੋਨਾ ਵਾਇਰਸ ਬਾਰੇ ਸਾਵਧਾਨੀ ਵਰਤਣ ਸੰਬੰਧੀ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਅਪਣੀ ਜਾਂਚ ਜ਼ਰੂਰ ਕਰਵਾਓ ਅਤੇ ਲੋਕਾ ਨੂੰ ਡੈਗੂ ਮਲੇਰੀਆਂ ਤੋਂ ਬਚਣ ਲੲੀ ਆਲੇ ਦੁਆਲੇ ਦੀ ਸਾਫ ਸਫਾਈ , ਪੂਰੀਆ ਬਾਹਾਂ ਵਾਲੇ ਕੱਪੜੇ , ਮੱਛਰਦਾਨੀ ਮੱਛਰ ਭਜਾਉਣ ਵਾਲੀਆ ਕਰੀਮਾ ਦੀ ਵਰਤੋਂ ਕਰਨ ਲੲੀ ਦੱਸਿਆ ਗਿਆ