ਗੜਸ਼ੰਕਰ ,ਜੁਲਾਈ 27 (ਫੂਲਾ ਰਾਮ ਬੀਰਮਪੁਰ ) ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵਲੋ ਯੂ.ਪੀ ਚ ਗੁੰਡਿਆਂ ਵਲੋਂ ਪੱਤਰਕਾਰ ਵਿਕਰਮ ਜੋਸ਼ੀ ਦੇ ਕਤਲ ਦੀ ਸਖਤ ਸ਼ਬਦਾ ਚ ਨਿਖੇਧੀ ਕੀਤੀ ਗਈ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੀ ਟੀ ਅੈੱਫ ਆਗੂਆਂ ਮੁਕੇਸ਼ ਗੁਜਰਾਤੀ, ਸੁਖਦੇਵ ਡਾਸਸੀਵਾਲ, ਹੰਸ ਰਾਜ ਗੜਸ਼ੰਕਰ ਨੇ ਦੱਸਿਆ ਕਿ ਦੇਸ਼ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ ਪੱਤਰਕਾਰਾਂ ਤੇ ਹਮਲੇ ਹੋ ਰਹੇ ਹਨ ਜੋ ਕਿ ਬਹੁਤ ਚਿੰਤਾਜਨਕ ਗੱਲ ਹੈ।ਉਨ੍ਹਾਂ ਦੱਸਿਆ ਕਿ ਸੱਤਾ ਤੇ ਕਾਬਜ਼ ਧਿਰਾਂ ਹਮੇਸ਼ਾ ਹੀ ਮੀਡੀਆ ਨੂੰ ਆਪਣੇ ਹੱਥਾਂ ਵਿੱਚ ਕੰਟਰੋਲ ਕਰਕੇ ਰੱਖਣਾ ਚਾਹੁੰਦੇ ਹਨ ਜਿਸ ਦੇ ਤਹਿਤ ਉਹ ਨਿਰਪੱਖ ਪੱਤਰਕਾਰੀ ਨੂੰ ਕਦੇ ਵੀ ਸਹਿਣ ਨਹੀ ਕਰਨਾ ਚਾਹੁੰਦੇ ।ਇਸੇ ਰੁਝਾਨ ਤਹਿਤ ਪਿਛਲੇ ਪੰਜਾਂ ਛਿਆਂ ਸਾਲਾਂ ਵਿੱਚ ਪੱਤਰਕਾਰਾਂ ਤੇ ਹਮਲੇ ਦਰ ਹਮਲੇ ਵਧ ਰਹੇ ਹਨ ਜੋ ਕਿ ਲੋਕਤੰਤਰਿਕ ਦੇਸ਼ ਲਈ ਬਹੁਤ ਖਤਰਨਾਕ ਰੁਝਾਨ ਹੈ ਉਹਨਾ ਸਮੂਹ ਪੱਤਰਕਾਰਾ,ਜਮਹੂਰੀਅਤ ਪਸੰਦ ਲੋਕਾਂ ਨੁੂੰ ਇਸ ਦੇ ਖਿਲਾਫ਼ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।