**
ਗੜਸ਼ੰਕਰ 15 ਜੁਲਾਈ ( ਫੂਲਾ ਰਾਮ ਬੀਰਮਪੁਰ) ਪੰਜਾਬ ਸਰਕਾਰ ਵਲੋਂ ਨਵੀਆਂ ਭਰਤੀ ਕਰਨ ਸੰਬੰਧੀ ਜਾਰੀ ਕੀਤੇ ਪੱਤਰ ਦੀ ਡੈਮੋਕਰੈਟਿਕ ਮੁਲਾਜ਼ਮ ਫੇਡਰੇਸ਼ਨ ਵਲੋ ਗੰਭੀਰ ਨੋਟਿਸ ਲੈੰਦਿਆ ਸਖ਼ਤ ਨਿਖੇਧੀ ਕੀਤੀ ਗਈ ਹੈ ।
ਪ੍ਰੈਸ ਨੁੂੰ ਬਿਆਨ ਜਾਰੀ ਕਰਦਿਆਂ ਡੀ ਅੈੱਮ ਅੈੱਫ ਦੇ ਆਗੂਆਂ ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ ਅਤੇ ਹੰਸ ਰਾਜ ਗੜਸ਼ੰਕਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਕਰੋਨਾ ਮਹਾਮਾਰੀ ਦੇ ਨਾਂ ਹੇਠ ਪਬੰਦੀਆ ਲਾ ਕੇ ਲੋਕਾਂ ਨੁੂੰ ਘਰਾਂ ਚ ਡੱਕ ਕੇ ਲੋਕ ਅਤੇ ਮੁਲਾਜ਼ਮ ਵਿਰੋਧੀ ਫੈਸਲਿਆ ਤਹਿਤ ਪੱਤਰ ਜਾਰੀ ਕਰ ਰਹੀ ਹੇੈ ਜਿਸਦੀ ਤਾਜਾ ਮਿਸਾਲ ਨਵੀਆਂ ਭਰਤੀਆ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਹੈ ਜਿਸ ਅਨੁਸਾਰ ਮੁਲਾਜ਼ਮਾ ਨੁੂੰ ਕੇਂਦਰੀ ਪੈਟਰਨ ਤੇ ਸਕੇਲ ਦਿੱਤੇ ਜਾਣਗੇ ।ਆਗੂਆਂ ਨੇ ਦੱਸਿਆ ਕਿ ਇਸ ਤਾਜ਼ਾ ਪੱਤਰ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਨੂੰ ਬੇਹੱਦ ਨੁਕਸਾਨ ਹੋਵੇਗਾ ਕਿਉਂਕਿ ਪੰਜਾਬ ਦੇ ਮੁਲਾਜ਼ਮਾ ਨੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਪ੍ਰਤੀ ਵਿਆਕਤੀ ਆਮਦਨ ਦੇ ਹਿਸਾਬ ਨਾਲ ਇਹਨਾ ਸਕੇਲਾਂ ਨੂੰ ਪ੍ਰਾਪਤ ਕੀਤਾ ਸੀ ਜਿਸ ਨੁੂੰ ਕੇਂਦਰ ਅਤੇ ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦਾ ਖੌਫ ਦਿਖਾ ਕੇ ਖੋਹ ਰਹੀ ਹੇੈ ਜਿਸਦੇ ਖਿਲਾਫ਼ ਪੰਜਾਬ ਦੇ ਮੁਲਾਜ਼ਮ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੇੈ ਉਹਨਾ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਮੁਲਾਜ਼ਮ ਮਾਰੂ ਫੈਸਲਾ ਵਾਪਸ ਨਾ ਲਿਆ ਤਾਂ ਮੁਲਾਜ਼ਮ ਤਿੱਖਾ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ ।