ਨੂਰਮਹਿਲ 25 ਮਾਰਚ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਦੀ ਘਾਤਕ ਬਿਮਾਰੀ ਨੇ ਜਿਸ ਤਰਾਂ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਤੇ ਪ੍ਰਸਾਸ਼ਨ ਵਲੋਂ ਸਾਰੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾਂ ਰਹੀ ਹੈ। ਅੱਜ ਨਵਾਂ ਬੱਸ ਸਟੈਂਡ ਨੂਰਮਹਿਲ ਰੋਡ ਤੇ ਸਥਿਤ ਵਿਸ਼ਾਲ ਮੈਡੀਕਲ ਹਾਲ ਅਤੇ ਨਕੋਦਰ ਰੋਡ ਨੂਰਮਹਿਲ ਤੇ ਸਥਿਤ ਸੋਮ ਮੈਡੀਕਲ ਹਾਲ ਖੁੱਲਾ ਦੇਖਿਆਂ ਗਿਆ , ਜਿੱਥੇ ਹੱਦੋ ਵੱਧ ਲੋਕ ਦਿਵਾਈ ਲੈ ਰਹੇ ਸਨ। ਜਦ ਕਿ ਦੁਕਾਨ ਅੰਦਰ ਭਰੀ ਹੋਈ ਸੀ। ਉੱਧਰ ਦਿਵਾਈ ਲੈਣ ਵਾਲੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕ ਐਮ.ਆਰ.ਪੀ ਰੇਟਾਂ ਤੋਂ ਵੱਧ ਰੇਟਾਂ ਤੇ ਦਿਵਾਈ ਵੇਚ ਰਹੇ ਹਨ। ਤੇ ਲੋਕਾਂ ਦੀ ਖੂਬ ਛਿਲ ਲਾਹ ਰਹੇ ਹਨ। ਇਹ ਲੋਕ ਡੀ.ਸੀ.ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਇਹ ਸਭ ਕਰ ਰਹੇ ਹਨ। ਇਨ੍ਹਾਂ ਨੂੰ ਕਿਸੇ ਵੀ ਅਧਿਕਾਰੀ ਦਾ ਕੋਰੀ ਡਰ ਨਹੀਂ ਹੈ। ਜਦੋਂ ਇਸ ਸਬੰਧੀ ਥਾਣਾ ਮੁੱਖੀ ਨੂਰਮਹਿਲ ਜਤਿੰਦਰ ਕੁਮਾਰ ਨਾਲ ਮੋਬਾਈਲ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਦਿਵਾਈਆਂ ਦੀ ਕਾਫੀ ਲੋੜ ਕਰਕੇ ਦੋ ਘੰਟੇ ਲਈ ਖੋਲ੍ਹੇ ਗਏ ਸਨ। ਉਸ ਤੋਂ ਦੋ ਘੰਟੇ ਬਾਅਦ ਬੰਦ ਕਰਵਾ ਦਿੱਤੇ ਗਏ ਸਨ।