ਨੂਰਮਹਿਲ 3 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਵਲੋਂ ਤਿੰਨ ਵਿਅਕਤੀਆਂ ਖਿਲਾਫ ਵੱਖ – ਵੱਖ ਮੁਕੱਦਮੇ ਦਰਜ਼ ਕੀਤੇ ਕਰਨ ਦਾ ਸਮਾਚਾਰ ਮਿਲਿਆ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਡੀ.ਸੀ ਦੇ ਹੁਕਮਾਂ ਦੀ ਨਾਂ ਪਾਲਣਾ ਕਰਨ ਸੰਬੰਧੀ ਨਾਕਾ ਬੰਦੀ ਜਲੰਧਰ ਚੁੰਗੀ ਨੂਰਮਹਿਲ ਪੁਲਿਸ ਮੌਜੂਦ ਸੀ। ਇੱਕ ਮੋਨਾ ਨੌਜਵਾਨ ਵਿਅਕਤੀ ਜੰਡਿਆਲਾ ਸਾਈਡ ਵਲੋਂ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਰੋਕ ਕੇ ਨਾਮ ਪੁੱਛਿਆ ਜਿਸ ਦਾ ਨਾਮ ਅਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬੁੱਕਾਂਪੁਰ ਥਾਣਾ ਫਿਲੌਰ ਦੱਸਿਆ ਕੇ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਆਉਣ ਜਾਣ ਦੀ ਪਬੰਦੀ ਹੋਣ ਕਰਕੇ ਵੀ ਪਾਸ ਜਾਂ ਪਰਮਿਸ਼ਨ ਪੇਸ਼ ਨਹੀਂ ਕਰ ਸਕਿਆ ਜੋ ਦੇਸ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਈ ਫੈਲਣ ਤੋਂ ਰੋਕਣ ਸਬੰਧੀ ਅਤੇ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ( ਲਾਕਡਾਊਨ ) ਸਬੰਧੀ ਮਾਣਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਨਾ ਪਾਲਣਾ ਸੰਬੰਧੀ ਦੋਸ਼ੀ ਅਰਵਿੰਦਰ ਸਿੰਘ ਦੇ ਖਿਲਾਫ ਥਾਣਾ ਨੂਰਮਹਿਲ ਪੁਲਿਸ ਨੇ ਮੁਕੱਦਮਾ ਨੂੰ 38 ਧਾਰਾ 269,270,188 ਆਈ.ਪੀ.ਸੀ ਦੇ ਤਹਿਤ ਦਰਜ਼ ਕਰ ਲਿਆ ਹੈ।

(2) ਇਸ ਤਰਾਂ ਹੀ ਥਾਣਾ ਨੂਰਮਹਿਲ ਪੁਲਿਸ ਡੀ.ਸੀ.ਜ਼ਿਲ੍ਹਾ ਜਲੰਧਰ ਦੇ ਹੁਕਮਾਂ ਪਾਲਣਾ ਕਰਵਾਉਣ ਸਬੰਧੀ ਨਾਕਾ ਬੰਦੀ ਬੱਸ ਅੱਡਾ ਪਿੰਡ ਪਾਸਲਾ ਵਿਖੇ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਵਿਅਕਤੀ ਪਿੰਡ ਰੁੜਕਾ ਕਲਾਂ ਸਾਈਡ ਵਲੋਂ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਦੇ ਕਰਮਚਾਰੀਆਂ ਦੀ ਮਦਦ ਨਾਲ ਰੋਕ ਕਰ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਵਰਿੰਦਰ ਸਿੰਘ ਗੱਗੂ ਪੁੱਤਰ ਗੁਰਦਿਆਲ ਸਿੰਘ ਵਾਸੀ ਬੱਕਾਪੁਰ ਥਾਣਾ ਫਿਲੌਰ ਦੱਸਿਆ ਜਿਸ ਪਾਸੋ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਆਉਣ ਜਾਣ ਤੇ ਪਾਬੰਧੀ ਹੋਣ ਕਰਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਪਾਸ ਬਾਰੇ ਪੁੱਛਿਆ ਜੋ ਪੰਜਾਬ ਸਰਕਾਰ ਦੇ ਕਿਸੇ ਵੀ ਗਜਟਿਡ ਅਫਸਰ ਪਾਸੋ ਜਾਰੀ ਕੀਤਾ ਕੋਈ ਵੀ ਪਾਸ ਜਾਂ ਪਰਮਿਸ਼ਨ ਪੇਸ਼ ਨਹੀਂ ਕਰ ਸਕਿਆ ਜੋ ਦੇਸ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਈ ਫੈਲਣ ਤੋਂ ਰੋਕਣ ਸਬੰਧੀ ਅਤੇ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਾਕਡਾਊਨ ਸਬੰਧੀ ਡੀ.ਸੀ ਸਾਹਿਬ ਦੇ ਹੁਕਮਾਂ ਨਾਂ ਪਾਲਣਾ ਕਰਨ ਸਬੰਧੀ ਥਾਣਾ ਨੂਰਮਹਿਲ ਪੁਲਿਸ ਮੁਕੱਦਮਾ ਨੂੰ 39 ਧਾਰਾ 269,270,188 ਆਈ.ਪੀ.ਸੀ.ਦੇ ਤਹਿਤ ਦੋਸ਼ੀ ਵਰਿੰਦਰ ਸਿੰਘ ਦੇ ਖਿਲਾਫ ਦਰਜ਼ ਕਰ ਲਿਆ ਹੈ।

(3) ਇਸ ਦੌਰਾਨ ਥਾਣਾ ਨੂਰਮਹਿਲ ਪੁਲਿਸ ਪੁਲਿਸ ਡੀ.ਸੀ ਦੇ ਹੁਕਮਾਂ ਦੀ ਪਾਲਣਾ ਦੌਰਾਨ ਚੀਮਾਂ ਰੋਡ ਫਿਲੌਰ ਰੋਡ ਨੂਰਮਹਿਲ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਵਿਅਕਤੀ ਮੋਟਰਸਾਈਕਲ ਨੰਬਰ ਪੀ.ਬੀ 08-ਡੀ ਐਚ – 5468 ਮਾਰਕਾ ਸਪਲੈਂਡਰ ਰੰਗ ਸਿਲਵਰ ਪਰ ਸਵਾਰ ਹੈ ਕੇ ਪਿੰਡ ਸਾਗਰਪੁਰ ਸਾਈਡ ਵਲੋਂ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਦੇ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਪਤਾ ਨਾਮ ਪੁੱਛਿਆ ਜਿਸ ਨੇ ਆਪਣਾ ਰਾਜਵੀਰ ਸਿੰਘ ਉਰਫ ਰਾਜੂ ਪੁੱਤਰ ਗੁਰਦਿਆਲ ਸਿੰਘ ਪਿੰਡ ਬੱਕਾਪੁਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੱਸਿਆ ਜੋ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਆਉਣ ਜਾਣ ਦੀ ਪਾਬੰਧੀ ਹੋਣ ਕਰਕੇ ਪੰਜਾਬ ਸਰਕਾਰ ਵਲੋਂ ਪਾਸ ਜਾ ਪਰਮਿਸ਼ਨ ਪੇਸ਼ ਨਹੀਂ ਕਰ ਸਕਿਆ ਜੋ ਦੇਸ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਈ ਫੈਲਣ ਤੋਂ ਰੋਕਣ ਸਬੰਧੀ ਅਤੇ ਨਾਗਰਿਕ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਾਕਡਾਊਨ ਸਬੰਧੀ ਜੋ ਮਾਣਯੋਗ ਡੀ.ਸੀ.ਦੇ ਹੁਕਮਾਂ ਦੀ ਪਾਲਣਾ ਦੀ ਉਲੰਘਣਾ ਕਰਨ ਵਾਲੇ ਰਾਜਵੀਰ ਸਿੰਘ ਖਿਲਾਫ ਥਾਣਾ ਨੂਰਮਹਿਲ ਪੁਲਿਸ ਮੁਕੱਦਮਾ ਨੂੰ 40 ਧਾਰਾ 269,270,188 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ।