ਫਗਵਾੜਾ ( ਡਾ ਰਮਨ /ਅਜੇ ਕੋਛੜ ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ
ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਰਫਿਊ ਦੇ ਜਾਰੀ ਨਿਰਦੇਸ਼ਾਂ ਤੇ ਹੋ ਰਹੇ ਅਮਲ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਡਿਪਟੀ ਕਮੀਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਐਸ.ਐਸ.ਪੀ. ਕਪੂਰਥਲਾ ਸਤਿੰਦਰ
ਸਿੰਘ ਨੇ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੋਹਲ, ਏ.ਡੀ.ਸੀ. ਗੁਰਮੀਤ ਸਿੰਘ ਮੁਲਤਾਨੀ, ਐਸ.ਪੀ. ਮਨਵਿੰਦਰ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ.) ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਸਬ-ਡਵੀਜਨ ਦੇ ਸਮੂਹ ਪਿੰਡਾਂ ਅਤੇ ਸ਼ਹਿਰ ਵਾਸੀਆਂ ਦੀ
ਸਿਹਤ ਸੁਰੱਖਿਆ ਅਤੇ ਸਹੂਲਤਾਂ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂਮੁਸਤੈਦ ਹੈ। ਡੇਅਰੀ ਪ੍ਰੋਡਕਟਾਂ ਦੀ ਸੁਚਾਰੂ ਸਪਲਾਈ ਅਤੇਦਵਾਈਆਂ ਦੀ ਖਰੀਦ ਲਈ ਸਵੇਰੇ 5ਤੋਂ 8 ਵਜੇ ਤਕ ਜਦਕਿਕਰਿਆਨਾਵਗੈਰਾ
ਖਰੀਦਣ ਲਈ ਦੁਪਿਹਰ 2 ਤੋਂ ਸ਼ਾਮ 6 ਵਜੇ ਤਕ ਦੀ ਛੂਟ ਦਿੱਤੀ ਗਈ ਹੈ। ਇਸ ਤੋਂ ਇਲਾਵਾਸਬਜੀਅਤੇਫਰੂਟਵੇਚਣਵਾਲਿਆਨੂੰ ਗਲੀਆਂ ਮੁਹੱਲਿਆਂ ਵਿਚ ਜਾ ਕੇਵਿਕਰੀ ਕਰਨ ਦੀ ਹਦਾਇਤ ਕੀਤੀਗਈ ਹੈ। ਉਨ੍ਹਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਜਦੋਂ ਕੋਈ ਵੀ ਸਮਾਨ ਲੈਣ ਲਈ ਘਰੋਂ ਬਾਹਰ ਆਉਣ ਤਾਂ ਇਕ ਦੂਸਰੇ ਤੰਦੂਰੀਬਣਾ ਕੇ ਰੱਖਣ ਦੁਕਾਨਾਂ ਜਾਂ ਰੇਹੜੀਆਂ ਉਪਰ ਭੀੜ ਨਾ ਪਾਉਣ। ਉਨ੍ਹਾਂ ਦੱਸਿਆ ਕਿ ਮੁਹੱਲਿਆਂ ਵਿਚ ਦਵਾਈ ਦਾ ਛਿੜਕਾਅ ਕਰਨ ਲਈ ਕਰੀਬ ਡੇਢ ਦਰਜਨ ਟੀਮਾਂ ਦੀ ਡਿਉਟੀ ਲਗਾਈ ਗਈ ਹੈ ਅਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਮਸ਼ੀਨਰੀ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨਨਰੇਸ਼ ਭਾਰਦਵਾਜ,
ਵਿਨੋਦ ਵਰਮਾਨੀ, ਗੁਰਜੀਤ ਪਾਲ ਵਾਲੀਆ, ਕਮਲ ਧਾਲੀਵਾਲ, ਹਨੀ
ਧਾਲੀਵਾਲ, ਰਘੂ ਸ਼ਰਮਾ ਆਦਿ ਹਾਜਰ ਸਨ।