ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ)

ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਵੱਲੋਂ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਦੇ ਵਿਦਵਾਨ ਲੇਖਕ ਸੁਖਦੇਵ ਮਾਦਪੁਰੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਡੀ. ਟੀ.ਅੈੱਫ ਦੇ ਸੂਬਾ ਆਗੂਆਂ ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ ਅਤੇ ਹੰਸ ਰਾਜ ਗੜ੍ਹਸ਼ੰਕਰ ਨੇ ਕਿਹਾ ਕਿ ਸੁਖਦੇਵ ਮਾਦਪੁਰੀ ਦੇ ਅਚਾਨਕ ਵਿਛੜ ਜਾਣ ਕਾਰਣ ਪੰਜਾਬੀ ਸਾਹਿਤ ਤੇ ਸਾਹਿਤ ਪ੍ਰੇਮੀਆਂ ਨੁੰ ਬਹੁਤ ਵੱਡਾ ਘਾਟਾ ਪਿਆ ਉਹਨਾ ਕਿਹਾ ਕਿ ਸੁਖਦੇਵ ਮਾਦਪੁਰੀ ਵਲੋ ਪੰਜਾਬੀ ਸਾਹਿਤ ਵਿੱਚ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਨਾਲ ਸਬੰਧਤ ਪੰਜਾਬੀ ਬਾਲ ਸਾਹਿਤ ,ਪੰਜਾਬੀ ਲੋਕ ਗੀਤ, ਬੁਝਾਰਤਾਂ, ਮੁਹਾਵਰੇ ,ਅਖਾਣਾਂ ਤੇ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ। ਇਸ ਸਮੇਂ ਉਹਨਾ ਨਾਲ ਸਾਹਿਤ ਪ੍ਰੇਮੀ ਮਾ. ਜਰਨੈਲ ਸਿੰਘ ਮਾ.ਮਨਜੀਤ ਬੰਗਾ, ਮਾ. ਸੱਤਪਾਲ ਕਲੇਰ, ਮਾ. ਮਨਜੀਤ ਬਿੰਜੋਂ ਮਾ. ਹਰਮੇਸ਼ ਭਾਟੀਆ, ਮਾ. ਰਮੇਸ਼ ਮਲਕੋਵਾਲ ਆਦਿ ਹਾਜ਼ਿਰ ਸਨ